ਨਵੀਂ ਦਿੱਲੀ— ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਦੁਨੀਆ ਭਰ ਦੇ ਗੇਂਦਬਾਜ਼ਾਂ 'ਚ ਦਹਿਸ਼ਤ ਪੈਦਾ ਕਰਨ ਵਾਲੇ ਕ੍ਰਿਸ ਗੇਲ ਭਾਰਤ ਦੇ ਪਹਿਲੇ ਐਮੇਚਿਓਰ ਲੀਗ ਫੇਰਿਟ ਕ੍ਰਿਕਟ ਬੈਸ਼ (ਐੱਫ.ਸੀ.ਬੀ.) ਨਾਲ ਜੁੜ ਕੇ ਹੁਣ ਕੋਚਿੰਗ 'ਚ ਹੱਥ ਆਜ਼ਮਾਉਣਗੇ। ਆਯੋਜਕਾਂ ਵੱਲੋਂ ਇੱਥੇ ਜਾਰੀ ਬਿਆਨ ਦੇ ਮੁਤਾਬਕ ਗੇਲ ਇਸ ਲੀਗ 'ਚ ਐਮੇਚਿਓਰ ਖਿਡਾਰੀਆਂ ਲਈ ਮੇਂਟੋਰ ਦੀ ਭੂਮਿਕ ਨਿਭਾਉਣਗੇ।
ਗੇਲ ਤੋਂ ਇਲਾਵਾ ਸ਼੍ਰੀਲੰਕਾ ਦੇ ਧਾਕੜ ਮੁੱਥਈਆਂ ਮੁਰਲੀਧਰਨ, ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਅਤੇ ਪ੍ਰਵੀਨ ਕੁਮਾਰ ਵੀ ਲੀਗ 'ਚ 'ਮੇਂਟੋਰ' ਦੀ ਭੂਮਿਕਾ 'ਚ ਨਜ਼ਰ ਆਉਣਗੇ। ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਲੀਗ ਦੇ ਸਹਿ ਸੰਸਥਾਪਕ ਹਨ। ਲੀਗ ਦਾ ਟੀਚਾ ਦੇਸ਼ ਭਰ ਦੇ ਲਗਭਗ 15 ਸਾਲ ਤੋਂ ਵੱਧ ਦੇ ਉਮਰ ਦੇ ਐਮੇਚਿਓਰ ਕ੍ਰਿਕਟਰਾਂ ਦੀ ਪਛਾਣ ਕਰਨਾ ਹੈ। ਇਸ ਦਾ ਆਯੋਜਨ ਇਸ ਸਾਲ ਜੁਲਾਈ-ਅਗਸਤ 'ਚ ਕੀਤਾ ਜਾਵੇਗਾ।
ਸੈਯਦ ਮੁਸ਼ਤਾਕ ਅਲੀ ਟਰਾਫੀ : ਲਾਡ ਦੇ ਦਮ 'ਤੇ ਮੁੰਬਈ ਨੇ ਉੱਤਰ ਪ੍ਰਦੇਸ਼ ਨੂੰ ਦਿੱਤੀ ਕਰਾਰੀ ਹਾਰ
NEXT STORY