ਸਪੋਰਟਸ ਡੈਸਕ— ਬੰਗਲਾਦੇਸ਼ ਕ੍ਰਿਕਟ ਟੀਮ ਦਾ ਭਾਰਤ ਦੌਰਾ ਪੂਰਾ ਹੋ ਚੁੱਕਾ ਹੈ। ਹੁਣ ਭਾਰਤੀ ਕ੍ਰਿਕਟ ਟੀਮ ਫਿਲਹਾਲ ਆਰਾਮ ਕਰ ਰਹੀ ਹੈ। ਅਗਲੇ ਮਹੀਨੇ ਮਤਲਬ ਦਸੰਬਰ 'ਚ ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ ਟੀ-20 ਅਤੇ ਵਨ-ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ ਪਰ ਇਸ ਸੀਰੀਜ਼ ਤੋਂ ਪਹਿਲਾਂ ਭਾਰਤ ਲਈ ਵੱਡੀ ਰਾਹਤ ਦੀ ਖਬਰ ਆਈ ਹੈ। ਪਤਾ ਚੱਲਿਆ ਹੈ ਕਿ ਵੈਸਟਇੰਡੀਜ਼ ਦੇ ਧਾਕੜ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਇਸ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਘੱਟ ਤੋਂ ਘੱਟ ਭਾਰਤ ਦੇ ਲਿਹਾਜ਼ ਨਾਲ ਵੇਖੀਏ ਤਾਂ ਇਹ ਚੰਗੀ ਖਬਰ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕ੍ਰਿਸ ਗੇਲ ਜੇਕਰ ਕਿਸੇ ਮੈਚ 'ਚ ਚੱਲਦੇ ਹਨ ਤਾਂ ਉਹ ਇਕਲੇ ਹੀ ਪੂਰੇ ਮੈਚ ਦਾ ਰੁਖ ਪਲਟ ਕਰ ਕੇ ਰੱਖ ਦਿੰਦੇ ਹਨ।

ਭਾਰਤੀ ਦੌਰ ਤੋਂ ਪਹਿਲਾਂ ਵਿੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਕਿ ਉਹ ਭਾਰਤ ਖਿਲਾਫ ਅਗਲੇ ਮਹੀਨੇ 3 ਵਨ-ਡੇ ਮੈਚਾਂ ਦੀ ਸੀਰੀਜ਼ 'ਚ ਨਹੀਂ ਖੇਡੇਗਾ ਤੇ ਇਸ ਦੀ ਬਜਾਏ 2020 ਦੀਆਂ ਆਪਣੀਆਂ ਯੋਜਨਾਵਾਂ 'ਤੇ ਧਿਆਨ ਦੇਵੇਗਾ। ਵੈਸਟਇੰਡੀਜ਼ ਨੂੰ ਭਾਰਤ 'ਚ 3 ਟੀ-20 ਕੌਮਾਂਤਰੀ ਤੇ ਇੰਨੇ ਹੀ ਵਨ-ਡੇ ਮੈਚ ਖੇਡਣੇ ਹਨ। ਗੇਲ ਦਾ ਟੀ-20 ਮੈਚਾਂ 'ਚ ਵੀ ਖੇਡਣਾ ਸ਼ੱਕੀ ਹੈ। ਉਸ ਨੇ ਕਿਹਾ, ''ਵੈਸਟਇੰਡੀਜ਼ ਨੇ ਮੈਨੂੰ ਵਨ-ਡੇ 'ਚ ਖੇਡਣ ਲਈ ਬੁਲਾਇਆ ਹੈ ਪਰ ਮੈਂ ਨਹੀਂ ਜਾਵਾਂਗਾ। ਉਹ (ਚੋਣਕਾਰ) ਚਾਹੁੰਦੇ ਹਨ ਕਿ ਮੈਂ ਨੌਜਵਾਨਾਂ ਨਾਲ ਖੇਡਾਂ ਪਰ ਇਸ ਸਾਲ ਮੈਂ ਆਰਾਮ ਲੈਣ ਜਾ ਰਿਹਾ ਹਾਂ।''

ਇਸਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਕ੍ਰਿਸ ਗੇਲ ਆਸਟਰੇਲੀਆ 'ਚ ਬੀਗ ਬੈਸ਼ ਲੀਗ 'ਚ ਵੀ ਨਹੀਂ ਖੇਡਣਗੇ। ਉਨ੍ਹਾਂ ਨੇ ਕਿਹਾ, ਮੈਂ ਬੀਗ ਬੈਸ਼ ਖੇਡਣ ਵੀ ਨਹੀਂ ਜਾ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਅੱਗੇ ਮੈਂ ਕਿੱਥੇ ਕ੍ਰਿਕਟ ਖੇਡਾਂਗਾ। ਮੈਂ ਨਹੀਂ ਜਾਣਦਾ ਕਿ ਬੀ. ਪੀ. ਐੱਲ (ਬੰਗਲਾਦੇਸ਼ ਪ੍ਰੀਮੀਅਰ ਲੀਗ) 'ਚ ਮੇਰਾ ਨਾਂ ਕਿਵੇਂ ਪਹੁੰਚ ਗਿਆ। ਮੇਰਾ ਨਾਂ ਇਕ ਟੀਮ 'ਚ ਸੀ ਅਤੇ ਮੈਨੂੰ ਨਹੀਂ ਪਤਾ ਕਿ ਅਜਿਹਾ ਕਿਵੇਂ ਹੋਇਆ।
ਗੰਭੀਰ ਦੇ ਨਾਂ 'ਤੇ ਬਣਿਆ ਅਰੁਣ ਜੇਤਲੀ ਸਟੇਡੀਅਮ 'ਚ ਸਟੈਂਡ, ਖੁਦ ਕੀਤਾ ਉਦਘਾਟਨ
NEXT STORY