ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਆਪਣਾ ਦੂਜਾ ਵਨ ਡੇ ਵਰਲਡ ਕੱਪ 9 ਸਾਲ ਪਹਿਲਾਂ ਜਿੱਤਿਆ ਸੀ। ਬੀਤੇ 2 ਅਪ੍ਰੈਲ ਨੂੰ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਖਿਤਾਬੀ ਜਿੱਤ ਦੀ ਵਰ੍ਹੇਗੰਢ ਮਨਾਈ। ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ 2011 ਵਰਲਡ ਕੱਪ ਜੇਤੂ ਸ਼ਾਟ ਦੀ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀ, ਜਿਸ ਨੂੰ ਉਸ ਨੇ ਸਚਿਨ ਤੇਂਦੁਲਕਰ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਟੈਗ ਕੀਤਾ। ਟੀਮ ਇੰਡੀਆ ਦੇ ਸਾਬਕਾ ਆਲਰਾਊਂਢਰ ਯੁਵਰਾਜ ਸਿੰਘ 2011 ਵਰਲਡ ਕੱਪ ਵਿਚ ‘ਮੈਨ ਆਫ ਦਿ ਟੂਰਨਾਮੈਂਟ’ ਰਹੇ ਸਨ। ਯੁਵਰਾਜ ਨੇ ਸਾਸ਼ਤਰੀ ਵੱਲੋਂ ਅਪਲੋਡ ਕੀਤੀ ਇਸ ਵੀਡੀਓ ’ਤੇ ਕੁਮੈਂਟ ਕੀਤਾ ਕਿ ਇਸ ਵੀਡੀਓ ਵਿਚ ਮੈਨੂੰ ਅਤੇ ਮਹਿੰਦਰ ਸਿੰਘ ਧੋਨੀ ਨੂੰ ਵੀ ਟੈਗ ਕੀਤਾ ਜਾਣਾ ਚਾਹੀਦਾ ਸੀ। ਯੁਵਰਾਜ ਦੇ ਇਸ ਗੱਲ ’ਤੇ ਸ਼ਾਸਤਰੀ ਨੇ ਯੁਵੀ ਨੂੰ ‘ਲੀਜੈਂਡ’ ਕਰਾਰ ਦਿੱਤਾ।
ਸ਼ਾਸਤਰੀ ਨੇ ਵੀਰਵਾਰ ਨੂੰ ਟਵਿੱਟਰ ’ਤੇ ਲਿਖਿ, ‘‘ਬਹੁਤ ਵਧਾਈ, ਕੁਝ ਅਜਿਹਾ ਹੈ ਜਿਸ ਨੂੰ ਤੁਸੀਂ ਜ਼ਿੰਦਗੀ ਭਰ ਯਾਦ ਰਖੋਗੇ, ਉਸੇ ਤਰ੍ਹਾ ਜਿਵੇਂ ਅਸੀਂ 1983 ਦੇ ਗਰੁਪ ਵਾਲੇ ਕਰਦੇ ਹਾਂ। ਯੁਵਰਾਜ ਨੇ ਇਸ ਟਵੀਟ ’ਤੇ ਚੁਟਕੀ ਲੈਂਦਿਆਂ ਲਿਖਿਆ, ‘‘ਧੰਨਵਾਦ ਸੀਨੀਅਰ, ਤੁਸੀਂ ਮੈਨੂੰ ਅਤੇ ਮਾਹੀ ਨੂੰ ਵੀ ਟੈਗ ਕਰ ਸਕਦੇ ਹੋ, ਕਿਉਂਕਿ ਅਸੀਂ ਵੀ ਇਸ ਦਾ ਹਿੱਸਾ ਸੀ।’’
ਇਸ ’ਤੇ ਰਵੀ ਨੇ ਵੀ ਜਵਾਬ ਦਿੱਤਾ, ‘‘ਜਦੋਂ ਵਰਲਡ ਕੱਪ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਜੂਨੀਅਰ ਨਹੀਂ ਹੋ। ਤੁਸੀਂ ਲੀਜੈਂਡ ਹੋ ਯੁਵਰਾਜ।’’ ਬੀਤੇ 2 ਅਪ੍ਰੈਲ ਨੂੰ ਭਾਰਤੀ ਕ੍ਰਿਕਟ ਫੈਂਸ ਨੇ ਲਾਕਡਾਊਨ ਵਿਚ 2011 ਵਰਲਡ ਕੱਪ ਜਿੱਤ ਦੀ 9ਵੀਂ ਵਰ੍ਹੇਗੰਢ ਮਨਾਈ। ਫੈਂਸ ਨੇ ਨਾਲ-ਨਾਲ ਸਾਬਕਾ ਕ੍ਰਿਕਟਰਾਂ ਨੇ ਵੀ ਮੀਡੀਆ ਦੇ ਜ਼ਰੀਏ ਭਾਰਤੀ ਕ੍ਰਿਕਟ ਇਤਿਹਾਸ ਨਾਲ ਜੁੜੇ ਇਸ ਖਾਸ ਦਿਨ ਨੂੰ ਯਾਦ ਕੀਤਾ। ਸ਼ਾਸਤਰੀ ਉਸ ਸਮੇਂ ਭਾਰਤ-ਸ਼੍ਰੀਲੰਕਾ ਫਾਈਨਲ ਮੈਚ ਦੌਰਾਨ ਕੁਮੈਂਟਰੀ ਕਰ ਰਹੇ ਸੀ। ਇਸ ਵਰਲਡ ਕੱਪ ਨੂੰ ਜਿਤਾਉਣ ਵਿਚ ਯੁਵਰਾਜ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਰਹੀ ਸੀ। ਉਸ ਦੇ ਆਲਰਾਊਂਡ ਪ੍ਰਦਰਸ਼ਨ ਕਾਰਨ ਉਸ ਨੂੰ ‘ਮੈਨ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ ਸੀ। ਯੁਵਰਾਜ ਦੀ ਉਸ ਪਾਰੀ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ ਜੋ ਉਸ ਨੇ ਦਬਾਅ ਵਿਚ ਆਸਟਰੇਲੀਆ ਖਿਲਾਫ ਖੇਡੀ ਸੀ। ਉਸ ਵਰਲਡ ਕੱਪ ਵਿਚ ਯੁਵੀ ਨੇ 9 ਮੈਚਾਂ ਵਿਚ 90.50 ਦੀ ਔਸਤ ਨਾਲ ਕੁਲ 362 ਦੌੜਾਂ ਬਣਾਈਆਂ ਸੀ। ਇਸ ਦੌਰਾਨ ਉਸ ਦੇ ਬੱਲੇ ਤੋਂ ਇਕ ਸੈਂਕੜਾ ਅਤੇ 4 ਅਰਧ ਸੈਂਕੜੇ ਨਿਕਲੇ ਸੀ। ਇਸ ਤੋਂ ਇਲਾਵਾ ਯੁਵਰਾਜ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਗੇਂਦਬਾਜ਼ੀ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਆਪਣੀ ਸਪਿਨ ਗੇਂਦਬਾਜ਼ੀ ਨਾਲ 15 ਵਿਕਟਾਂ ਲਈਆਂ।
ਕੋਰੋਨਾ ਦੀ ਲਪੇਟ ’ਚ ਆਇਆ FIFA U-17 ਵਰਲਡ ਕੱਪ, ਭਾਰਤ ਨੂੰ ਮਿਲੀ ਸੀ ਮੇਜ਼ਬਾਨੀ
NEXT STORY