ਪੈਰਿਸ, (ਭਾਸ਼ਾ)– ਅਮਰੀਕਾ ਦੀ ਕੋਕੋ ਗਾਫ ਨੇ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਓਨਸ ਜੇਬਿਊਰ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪਿਛਲੇ ਸਾਲ ਸਤੰਬਰ ਵਿਚ ਅਮਰੀਕੀ ਓਪਨ ਦੇ ਰੂਪ ਵਿਚ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਗਾਫ ਨੇ ਅੱਠਵਾਂ ਦਰਜਾ ਪ੍ਰਾਪਤ ਜੇਬਿਊਰ ਨੂੰ 4-6, 6-2, 6-3 ਨਾਲ ਹਰਾਇਆ।
ਅਮਰੀਕੀ ਓਪਨ ਤੋਂ ਬਾਅਦ ਗਾਫ ਨੇ ਜਨਵਰੀ ਵਿਚ ਆਸਟ੍ਰੇਲੀਅਨ ਓਪਨ ਦੇ ਵੀ ਆਖਰੀ 4 ਵਿਚ ਜਗ੍ਹਾ ਬਣਾਈ ਸੀ। ਸਾਲ 2022 ਦੀ ਉਪ ਜੇਤੂ 20 ਸਾਲ ਦੀ ਗਾਫ ਨੂੰ ਰੋਲਾਂ ਗੈਰਾਂ ’ਤੇ ਤੀਜਾ ਦਰਜਾ ਦਿੱਤਾ ਗਿਆ ਹੈ। ਗਾਫ ਦੀ ਸੈਮੀਫਾਈਨਲ ਵਿਚ ਟੱਕਰ ਚੋਟੀ ਦਰਜਾ ਪ੍ਰਾਪਤ ਇਗਾ ਸਵਿਯਾਤੇਕ ਨਾਲ ਹੋ ਸਕਦੀ ਹੈ, ਜਿਸ ਨੇ ਪੈਰਿਸ ਵਿਚ ਪਿਛਲੇ ਚਾਰ ਵਿਚੋਂ ਤਿੰਨ ਖਿਤਾਬ ਜਿੱਤੇ ਹਨ। ਸਵਿਯਾਤੇਕ ਨੇ ਹੀ 2022 ਵਿਚ ਫਾਈਨਲ ਵਿਚ ਗਾਫ ਨੂੰ ਹਰਾਇਆ ਸੀ। ਸਵਿਯਾਤੇਕ ਨੂੰ ਮੰਗਲਵਾਰ ਨੂੰ ਹੀ ਕੁਆਰਟਰ ਫਾਈਨਲ ਵਿਚ 2023 ਦੀ ਵਿੰਬਲਡਨ ਚੈਂਪੀਅਨ ਮਾਰਕੇਟਾ ਵੋਂਦ੍ਰੋਸੋਵਾ ਨਾਲ ਭਿੜਨਾ ਹੈ।
T20 WC : ਕੋਹਲੀ ਹਮਲਾਵਰ ਅਤੇ ਭਾਰਤ ਨੀਡਰ ਹੋ ਕੇ ਖੇਡੇ, IRE ਖਿਲਾਫ ਮੈਚ ਤੋਂ ਪਹਿਲਾਂ ਬੋਲੇ ਜਾਫਰ
NEXT STORY