ਲੰਡਨ— ਓਸੈਨ ਬੋਲਟ ਦੇ ਸੰਨਿਆਸ ਤੋਂ ਬਾਅਦ ਵਿਸ਼ਵ ਇਨਡੋਰ 60 ਮੀਟਰ ਚੈਂਪੀਅਨ ਕ੍ਰਿਸਟੀਅਨ ਕੋਲਮੈਨ ਕੋਲ ਕੱਲ ਤੋਂ ਇਥੇ ਸ਼ੁਰੂ ਹੋ ਰਹੀ ਲੰਡਨ ਡਾਇਮੰਡ ਲੀਗ ਵਿਚ ਫਰਾਟਾ ਦੌੜ ਵਿਚ ਆਪਣੀ ਛਾਪ ਛੱਡਣ ਦਾ ਸੁਨਹਿਰਾ ਮੌਕਾ ਹੋਵੇਗਾ।
ਪਿਛਲੇ ਸਾਲ ਅਗਸਤ ਵਿਚ ਲੰਡਨ ਸਟੇਡੀਅਮ 'ਚ ਵਿਸ਼ਵ ਚੈਂਪੀਅਨਸ਼ਿਪ ਸੈਮੀਫਾਈਨਲ 'ਚ ਅਮਰੀਕਾ ਦੇ ਇਸ 22 ਸਾਲਾ ਦੌੜਾਕ ਨੇ 100 ਮੀਟਰ ਦੌੜ ਵਿਚ ਬੋਲਟ ਦੀ ਚਾਰ ਸਾਲ ਦੀ ਅਜੇਤੂ ਮੁਹਿੰਮ 'ਤੇ ਨਕੇਲ ਕੱਸੀ ਸੀ।
ਮੌਰਿਸ ਗ੍ਰੀਨ ਦਾ 19 ਸਾਲ ਪੁਰਾਣਾ ਵਿਸ਼ਵ ਇਨਡੋਰ ਰਿਕਾਰਡ ਫਰਵਰੀ ਵਿਚ ਤੋੜਨ ਤੋਂ ਬਾਅਦ ਹੁਣ ਕੋਲਮੈਨ ਦੀਆਂ ਨਜ਼ਰਾਂ 10 ਮੀਟਰ 'ਤੇ ਰਹਿਣਗੀਆਂ। ਉਹ 2016 ਰੀਓ ਓਲੰਪਿਕ ਤੋਂ ਬਾਅਦ 100 ਮੀਟਰ ਵਿਚ ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ ਹੈ। ਪਿਛਲੇ ਸਾਲ ਉਸ ਨੇ ਅਮਰੀਕਾ 'ਚ 9.82 ਸੈਕੰਡ ਦਾ ਰਿਕਾਰਡ ਬਣਾਇਆ ਸੀ।
100 ਮੀਟਰ ਵਿਚ ਅਮਰੀਕਾ ਦੇ ਕੈਮਰਨ ਬੁਰੇਲ, 2011 ਦਾ ਵਿਸ਼ਵ ਚੈਂਪੀਅਨ ਯੋਹਾਨ ਬਲੈਕ, ਦੱਖਣੀ ਅਫਰੀਕਾ ਦਾ ਰਾਸ਼ਟਰਮੰਡਲ ਖਿਤਾਬ ਜੇਤੂ ਅਕਾਨੀ ਸਿੰਬਾਈਨ ਤੇ ਬ੍ਰਿਟੇਨ ਦਾ ਰੀਸੇ ਪ੍ਰੇਸਕੋਡ ਸ਼ਾਮਲ ਹਨ।
ਪੁਰਸ਼ਾਂ ਦੀ 400 ਮੀਟਰ ਦੌੜ 'ਚ ਗ੍ਰੇਨਾਡਾ ਦੇ ਕਿਰਾਨੀ ਜੇਮਸ ਦੀ ਵਾਪਸੀ ਹੋਵੇਗੀ, ਜਿਸ ਨੇ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ। ਮਹਿਲਾਵਾਂ ਦੀ 200 ਮੀਟਰ ਦੌੜ ਵਿਚ ਜਮਾਇਕਾ ਦੀ ਓਲੰਪਿਕ ਚੈਂਪੀਅਨ ਐਲੇਨ ਥਾਂਪਸਨ ਤੇ ਨੀਦਰਲੈਂਡ ਦੀ ਵਿਸ਼ਵ ਚੈਂਪੀਅਨ ਡਾਫਨੇ ਸ਼ਿਪਰਸ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਇਕ ਕਿਲ੍ਹੇ ਲਈ ਆਪਣੀ ਲੱਕੀ ਗੌਲ ਸਟੇਡੀਅਮ ਨੂੰ ਤੋੜ ਦੇਵੇਗਾ ਸ਼੍ਰੀਲੰਕਾ
NEXT STORY