ਸੇਂਟਾ ਕਲਾਰਾ (ਅਮਰੀਕਾ)- ਪਹਿਲੇ ਹਾਫ ਦੇ ਇੰਜਰੀ ਟਾਈਮ ਵਿੱਚ ਡੇਨੀਅਲ ਮੁਨੋਜ਼ ਦੇ ਗੋਲ ਦੀ ਮਦਦ ਨਾਲ ਕੋਲੰਬੀਆ ਨੇ ਬ੍ਰਾਜ਼ੀਲ ਨੂੰ 1-1 ਨਾਲ ਬਰਾਬਰੀ 'ਤੇ ਰੋਕ ਕੇ ਕੋਪਾ ਅਮਰੀਕਾ ਗਰੁੱਪ ਡੀ ਵਿੱਚ ਸਿਖਰ 'ਤੇ ਰਹਿ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।
ਬ੍ਰਾਜ਼ੀਲ ਦੀ ਟੀਮ ਵੀ ਦੂਜੇ ਸਥਾਨ 'ਤੇ ਰਹਿ ਕੇ ਆਖਰੀ ਅੱਠ 'ਚ ਪਹੁੰਚਣ 'ਚ ਕਾਮਯਾਬ ਰਹੀ।
ਰਾਫਿਨਹਾ ਨੇ 12ਵੇਂ ਮਿੰਟ 'ਚ ਬ੍ਰਾਜ਼ੀਲ ਨੂੰ ਬੜ੍ਹਤ ਦਿਵਾਈ ਪਰ ਮੁਨੋਜ਼ ਨੇ ਇੰਜਰੀ ਟੀਮ ਦੇ ਪਹਿਲੇ ਹਾਫ 'ਚ ਗੋਲ ਕਰਕੇ ਸਕੋਰ 1-1 ਕਰ ਦਿੱਤਾ, ਜਿਸ ਤੋਂ ਬਾਅਦ ਦੋਵੇਂ ਟੀਮਾਂ ਗੋਲ ਕਰਨ 'ਚ ਨਾਕਾਮ ਰਹੀਆਂ |
ਇਸ ਡਰਾਅ ਨਾਲ ਕੋਲੰਬੀਆ ਨੇ ਆਪਣੀ ਅਜੇਤੂ ਮੁਹਿੰਮ ਨੂੰ 26 ਮੈਚਾਂ ਤੱਕ ਪਹੁੰਚਾਇਆ। ਕੋਲੰਬੀਆ ਦੀ ਟੀਮ ਤਿੰਨ ਮੈਚਾਂ, ਦੋ ਜਿੱਤਾਂ ਅਤੇ ਇੱਕ ਡਰਾਅ ਵਿੱਚ ਸੱਤ ਅੰਕਾਂ ਨਾਲ ਸਿਖਰ ’ਤੇ ਰਹੀ। ਬ੍ਰਾਜ਼ੀਲ ਇਕ ਜਿੱਤ ਅਤੇ ਦੋ ਡਰਾਅ ਨਾਲ ਪੰਜ ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ।
ਪੈਰਾਗੁਏ (ਜ਼ੀਰੋ ਅੰਕ) ਨੂੰ 2-1 ਨਾਲ ਹਰਾਉਣ ਦੇ ਬਾਵਜੂਦ ਕੋਸਟਾ ਰੀਕਾ (ਚਾਰ ਅੰਕ) ਤੀਜੇ ਸਥਾਨ 'ਤੇ ਰਹਿੰਦੇ ਹੋਏ ਟੂਰਨਾਮੈਂਟ ਤੋਂ ਬਾਹਰ ਹੋ ਗਈ। ਸ਼ਨੀਵਾਰ ਨੂੰ ਕੁਆਰਟਰ ਫਾਈਨਲ ਵਿੱਚ ਕੋਲੰਬੀਆ ਦਾ ਸਾਹਮਣਾ ਪਨਾਮਾ ਨਾਲ ਹੋਵੇਗਾ ਜਦਕਿ ਉਸੇ ਦਿਨ ਬ੍ਰਾਜ਼ੀਲ ਦਾ ਸਾਹਮਣਾ ਉਰੂਗਵੇ ਨਾਲ ਹੋਵੇਗਾ।
ਨੀਦਰਲੈਂਡਜ਼ ਨੇ ਰੋਮਾਨੀਆ ਨੂੰ 3-0 ਨਾਲ ਹਰਾਇਆ, 16 ਸਾਲਾਂ 'ਚ ਪਹਿਲੀ ਵਾਰ ਯੂਰੋ ਦੇ ਕੁਆਰਟਰ ਫਾਈਨਲ 'ਚ
NEXT STORY