ਚੇਨਈ– ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਮੰਗਲਵਾਰ ਭਾਰਤ ਨੂੰ ਵੱਡੀ ਜਿੱਤ ’ਤੇ ਵਧਾਈ ਤਾਂ ਦਿੱਤੀ ਪਰ ਆਪਣੀ ਟੀਮ ਨੂੰ ‘ਇੰਗਲੈਂਡ-ਬੀ’ ਕਰਾਰ ਦੇ ਕੇ ਉਸ ਦਾ ਮਹੱਤਵ ਘੱਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਪੀਟਰਸਨ ਨੇ ਭਾਰਤ ਦੀ ਜਿੱਤ ਤੋਂ ਬਾਅਦ ਸੰਖੇਪ ਪਰ ਚੁਟਕਲੇ ਭਰੇ ਅੰਦਾਜ਼ ਵਿਚ ਹਿੰਦੀ ਵਿਚ ਟਵੀਟ ਕੀਤਾ,‘‘ਵਧਾਈ ਹੋ ਇੰਡੀਆ, ਇੰਗਲੈਂਡ-ਬੀ ਨੂੰ ਹਰਾਉਣ ਲਈ।’’ ਇਸ ਤੋਂ ਬਾਅਦ ਇਸ ਸਾਬਕਾ ਸਟਾਰ ਬੱਲੇਬਾਜ਼ ਨੇ ਦੁਨੀਆ ਦੀ ਸਭ ਤੋਂ ਮਜ਼ਬੂਤ ਟੀਮ ਵਿਰੁੱਧ ਉਸੇ ਦੀ ਧਰਤੀ ’ਤੇ ਇੰਨੀ ਮਹੱਤਵਪੂਰਣ ਲੜੀ ਵਿਚ ਰੋਟੇਸ਼ਨ ਨੀਤੀ ਜਾਰੀ ਰੱਖਣ ਲਈ ਇੰਗਲੈਂਡ ਐਂਡ ਬੇਲਸ ਕ੍ਰਿਕਟ ਬੋਰਡ ਦੀ ਵੀ ਆਲੋਚਨਾ ਕੀਤੀ।
ਪੀਟਰਸਨ ਨੇ ਕਿਹਾ,‘‘ਟੈਸਟ ਮੈਚ ਜਿੱਤਣ ਲਈ ਸਭ ਤੋਂ ਮੁਸ਼ਕਿਲ ਸਥਾਨ ’ਤੇ ਤੁਸੀਂ ਆਪਣੀ ਸਰਵਸ੍ਰੇਸ਼ਠ ਟੀਮ ਨਹੀਂ ਚੁਣੀ। ਤੁਸੀਂ ਇੱਥੋਂ ਤਕ ਕਿ ਇਸ ’ਤੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਨਹੀਂ ਕਰ ਸਕਦੇ।... ਹੁਣ ਇਕ ਟੈਸਟ ਮੈਚ ਖੇਡਣ ਤੋਂ ਬਾਅਦ ਮੋਇਨ ਅਲੀ ਵਾਪਸ ਪਰਤ ਰਿਹਾ ਹੈ। ਵਾਹ।’’
ਦੇਖੋ ਮਜ਼ੇਦਾਰ ਟਵੀਟ-
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦੂਜੇ ਟੈਸਟ ’ਚ ਟਾਸ ਦੇ ਜ਼ਿਆਦਾ ਮਾਇਨੇ ਨਹੀਂ ਸਨ : ਵਿਰਾਟ
NEXT STORY