ਮੇਲਬਾਰਨ— ਕ੍ਰਿਕਟ ਆਸਟ੍ਰੇਲੀਆ (ਸੀ.ਏ.) ਖਿਡਾਰੀਆਂ ਦੇ ਨਾਲ ਚੱਲਦੇ ਆ ਰਹੇ ਤਨਖਾਹ ਦੇ ਵਿਵਾਦ ਨੂੰ ਵਿਚੋਲਗੀ ਦੇ ਜ਼ਰੀਏ ਹਲ ਕਰਨ ਨੂੰ ਸਹਿਮਤ ਹੋ ਗਿਆ ਹੈ। ਸੀ. ਏ. ਦੇ ਮੁੱਖ ਅਧਿਕਾਰੀ ਜੇਮਸ ਸਦਰਲੈਂਡ ਨੇ ਕਿਹਾ ਕਿ ਤਨਖਾਹ ਵਿਵਾਦ ਦਾ ਜੇਕਰ ਅਗਲੇ ਹਫਤੇ ਤੱਕ ਹਲ ਨਹੀਂ ਹੁੰਦਾ ਤਾਂ ਉਹ ਬੰਗਲਾਦੇਸ਼ ਦੇ ਆਗਾਮੀ ਦੌਰੇ ਦੌਰਾਨ ਇਸ ਵਿਵਾਦ ਦਾ ਹਲ ਕਰ ਲੈਂਦੇ। ਸਦਰਲੈਂਡ ਨੇ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਜੇਕਰ ਮਾਮਲਾ ਨਹੀਂ ਸੁਲਝਦਾ ਹੈ ਤਾਂ ਅਸੀਂ ਇਸ ਮਾਮਲੇ ਨੂੰ ਨਿਰਪੱਖ ਵਿਚੋਲਗੀ ਦੇ ਜ਼ਰੀਏ ਸੁਲਝਾਵਾਂਗੇ। ਇਹ ਤੀਜੇ ਅੰਪਾਇਰ ਦੇ ਫੈਸਲੇ ਦੀ ਤਰ੍ਹਾਂ ਹੀ ਹੋਵੇਗਾ। ਅਸੀਂ ਅੰਪਾਇਰ ਦੇ ਫੈਸਲੇ ਦਾ ਸਨਮਾਨ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਆਸਟ੍ਰੇਲੀਅਨ ਕ੍ਰਿਕਟਰਜ਼ ਐਸੋਸੀਏਸ਼ਨ (ਏ. ਸੀ. ਏ.) ਦੇ ਨਾਲ ਤਨਖਾਹ ਵਿਵਾਦ ਦੇ ਕਾਰਨ ਸਿਰਫ ਬੰਗਲਾਦੇਸ਼ ਦੌਰਾ ਹੀ ਨਹੀਂ ਬਲਕਿ ਸਤੰਬਰ 'ਚ ਭਾਰਤ ਖਿਲਾਫ ਹੋਣ ਵਾਲੀ ਇਕ ਰੋਜ਼ਾ ਸੀਰੀਜ਼ ਨੂੰ ਵੀ ਮੁਸ਼ਕਿਲ 'ਚ ਪੈ ਸਕਦੀ ਸੀ। ਸੀ. ਏ. ਦੇ ਮੁਖੀ ਨੇ ਕਿਹਾ ਕਿ ਅਸੀਂ ਅਜਿਹਾ ਇਸ ਲਈ ਕਰਨਾ ਚਾਹੁੰਦੇ ਹਾਂ ਤਾਂ ਜੋ ਖੇਡ ਨੂੰ ਕੋਈ ਹਾਨੀ ਨਾ ਪਹੁੰਚੇ। ਅਸੀਂ ਚਾਹੁੰਦੇ ਹਾਂ ਕਿ ਅਨੁਬੰਧਿਤ ਕ੍ਰਿਕਟਰਾਂ ਦਾ ਪੂਰਾ ਧਿਆਨ ਸਿਰਫ ਆਗਾਮੀ ਦੌਰੇ 'ਤੇ ਨਹੀਂ ਬਲਕਿ ਪੂਰੇ ਸੈਸ਼ਨ 'ਤੇ ਹੋਵੇ। ਤਨਖਾਹ ਵਿਵਾਦ ਨੂੰ ਲੈ ਕੇ ਸੀ. ਏ. ਅਤੇ ਕ੍ਰਿਕਟਰਾਂ 'ਚ ਵਿਵਾਦ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਹੈ ਪਰ ਦੋਵਾਂ 'ਚ ਹੁਣ ਤੱਕ ਕੋਈ ਹਲ ਨਹੀਂ ਹੋ ਸਕਿਆ ਹੈ। ਪਿਛਲੇ ਮਹੀਨੇ ਜੂਨ 'ਚ 230 ਕ੍ਰਿਕਟਰਾਂ ਦਾ ਇਕਰਾਰ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਅਜੇ ਤੱਕ ਉਨ੍ਹਾਂ ਦਾ ਨਵਾ ਇਕਰਾਰ ਨਹੀਂ ਹੋ ਸਕਿਆ ਹੈ। ਤਨਖਾਹ ਵਿਵਾਦ ਕਾਰਨ ਹੀ ਆਸਟ੍ਰੇਲੀਆ ਦੀ 'ਏ' ਟੀਮ ਨੇ ਦੱਖਣੀ ਅਫਰੀਕਾ ਦਾ ਦੌਰਾ ਕਰਨ ਤੋਂ ਮਨਾ ਕਰ ਦਿੱਤਾ ਸੀ।
ਕੋਹਲੀ ਦੀ ਵਿਕਟ ਹਾਸਲ ਕਰਨ ਤੋਂ ਬਾਅਦ ਮੇਰੀ ਖੁਸ਼ੀ ਦਾ ਨਹੀਂ ਰਿਹਾ ਕੋਈ ਟਿਕਾਣਾ : ਪ੍ਰਦੀਪ
NEXT STORY