ਨਵੀਂ ਦਿੱਲੀ— ਗਲੀ ਕ੍ਰਿਕਟ 'ਚ ਸਟੰਪ ਨਾ ਵੀ ਹੋਣ ਤਾਂ ਆਮ ਗੱਲ ਹੈ। ਪਰ ਕੌਮਾਂਤਰੀ ਕ੍ਰਿਕਟ ਦਾ ਮੈਚ ਬਿਨਾਂ ਗਿੱਲੀਆਂ (ਬੇਲਸ) ਦੇ ਹੋਵੇ ਤਾਂ ਤੁਸੀ ਕੀ ਕਹੋਗੇ। ਮੌਸਮ ਦੀ ਮਾਰ ਕੁੱਝ ਵੀ ਕਰਵਾ ਸਕਦੀ ਹੈ। 9 ਜੂਨ 2017 ਨੂੰ ਵੈਸਟ ਇੰਡੀਜ਼ ਬਨਾਮ ਅਫਗਾਨਿਸਤਾਨ ਦੇ ਮੁਕਾਬਲੇ 'ਚ ਇੱਕ ਸਮੇਂ ਹਵਾ ਇੰਨੀ ਜ਼ੋਰ ਨਾਲ ਚੱਲੀ ਕਿ ਗਿੱਲੀਆਂ ਦਾ ਸਟੰਪ 'ਤੇ ਟਿਕਣਾ ਮੁਸ਼ਕਲ ਹੋ ਗਿਆ। ਤੱਦ ਬਿਨਾਂ ਗਿੱਲੀਆਂ ਦੇ ਹੀ ਮੈਚ ਅੱਗੇ ਵਧਾਇਆ ਗਿਆ।
ਵੈਸਟਇੰਡੀਜ਼ ਦੇ ਨੌਜਵਾਨ ਤੇਜ਼ ਗੇਂਦਬਾਜ ਅਲਜਾਰੀ ਜੋਸੇਫ ਗੇਂਦ ਸੁੱਟ ਰਹੇ ਸਨ। ਉਦੋਂ ਹਵਾ ਨਾਲ ਵਿਕਟਾਂ ਦੀਆਂ ਗਿੱਲੀਆਂ ਡਿੱਗ ਗਈਆਂ। ਅੰਪਾਇਰ ਨੇ ਬਿਨਾਂ ਗਿੱਲੀਆਂ ਦੇ ਮੈਚ ਜਾਰੀ ਰੱਖਣ ਨੂੰ ਕਿਹਾ। ਜੋਸੇਫ ਜਦੋਂ 20ਵੇਂ ਓਵਰ ਦੀ ਦੂਜੀ ਗੇਂਦ ਸੁੱਟਣ ਭੱਜੇ, ਤਦ ਦੋਨਾਂ ਪਾਸੇ ਦੀਆਂ ਵਿਕਟਾਂ 'ਤੇ ਗਿੱਲੀਆਂ ਨਹੀਂ ਸਨ।
ਕ੍ਰਿਕਟ ਦੇ ਨਿਯਮਾਂ ਮੁਤਾਬਕ, ਅੰਪਾਇਰ ਦੀ ਇਜ਼ਾਜਤ ਅਤੇ ਦੋਨਾਂ ਕਪਤਾਨਾਂ ਦੀ ਸਹਿਮਤੀ ਦੇ ਬਾਅਦ ਅਜਿਹਾ ਕੀਤਾ ਜਾ ਸਕਦਾ ਹੈ। ਹਾਲਾਂਕਿ ਗਿੱਲੀਆਂ ਦੇ ਡਿੱਗਣ ਨਾਲ ਹੀ ਤੈਅ ਕੀਤਾ ਜਾਂਦਾ ਹੈ ਕਿ ਬੱਲੇਬਾਜ਼ ਆਉਟ ਹੈ ਜਾਂ ਨਹੀਂ। ਅਜਿਹੇ ਉਦਾਹਰਣ ਵੀ ਦੇਖਣ 'ਚ ਆਏ ਹਨ, ਜਦੋਂ ਗੇਂਦ ਧੀਮੀ ਗਤੀ ਨਾਲ ਵਿਕਟ 'ਤੇ ਲੱਗਦੀ ਹੈ, ਪਰ ਗਿੱਲੀਆਂ ਨਹੀਂ ਡਿੱਗਦੀਆਂ। ਅਜਿਹੇ ਮੌਕਿਆਂ 'ਤੇ ਬੱਲੇਬਾਜ਼ ਨੂੰ ਆਉਟ ਨਹੀਂ ਦਿੱਤਾ ਜਾਂਦਾ ਹੈ।
ਫਿਲਹਾਲ, ਇਸ ਮੈਚ 'ਚ ਅਫਗਾਨਿਸਤਾਨ ਨੇ ਬਹੁਤ ਉਲਟਫੇਰ ਕਰਦੇ ਹੋਏ ਕਦੇ ਵਰਲਡ ਚੈਂਪੀਅਨ ਰਹੀ ਵੈਸਟ ਇੰਡੀਜ਼ ਦੀ ਟੀਮ ਨੂੰ 63 ਦੌੜਾਂ ਨਾਲ ਹਰਾ ਦਿੱਤਾ। ਆਈ.ਪੀ.ਐੱਲ. 'ਚ ਆਪਣੇ ਪ੍ਰਦਰਸ਼ਨ ਨਾਲ ਚਰਚਾ 'ਚ ਰਹਿਣ ਵਾਲੇ ਲੈੱਗ ਸਪਿਨਰ ਰਾਸ਼ਿਦ ਖ਼ਾਨ ਨੇ 2.07 ਦੇ ਔਸਤ ਨਾਲ ਦੌੜਾਂ ਦਿੰਦੇ ਹੋਏ 7 ਵਿਕਟਾਂ ਚਟਕਾਈਆਂ।
ਵਿਰਾਟ ਕੋਹਲੀ ਦੇ ਫੈਸਲਿਆਂ 'ਤੇ ਰਵੀ ਸ਼ਾਸਤਰੀ ਅਤੇ ਵੀ.ਵੀ.ਐੱਸ. ਲਕਸ਼ਮਣ ਨੇ ਉਠਾਏ ਸਵਾਲ
NEXT STORY