ਕਰਾਚੀ— ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ 'ਚ 9 ਸਾਲਾਂ ਵਿਚ ਪਹਿਲੀ ਵਾਰ ਵੱਡੇ ਪੈਮਾਨੇ 'ਤੇ ਕ੍ਰਿਕਟ ਹੋਵੇਗੀ, ਜਦੋਂ ਨੈਸ਼ਨਲ ਸਟੇਡੀਅਮ 'ਚ ਪਾਕਿਸਤਾਨ ਸੁਪਰ ਲੀਗ ਦਾ ਫਾਈਨਲ ਖੇਡਿਆ ਜਾਵੇਗਾ।
ਇਸਲਾਮਾਬਾਦ ਯੂਨਾਈਟਿਡ ਤੇ ਪਿਛਲੇ ਸਾਲ ਦੇ ਚੈਂਪੀਅਨ ਪੇਸ਼ਾਵਰ ਜ਼ਾਲਮੀ ਵਿਚਾਲੇ ਟੀ-20 ਫਾਈਨਲ ਲਈ 800 ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਹੋਣਗੇ। ਕਰਾਚੀ ਵਿਚ ਫਰਵਰੀ 2009 'ਚ ਸ਼੍ਰੀਲੰਕਾ ਤੇ ਪਾਕਿਸਤਾਨ ਵਿਚਾਲੇ ਟੈਸਟ ਮੈਚ ਤੋਂ ਬਾਅਦ ਇਸ ਪੱਧਰ ਦਾ ਇਹ ਪਹਿਲਾ ਮੈਚ ਹੈ। ਇਸ ਦੌਰੇ 'ਤੇ ਲਾਹੌਰ 'ਚ ਸ਼੍ਰੀਲੰਕਾਈ ਟੀਮ ਦੀ ਬੱਸ 'ਤੇ ਅੱਤਵਾਦੀ ਹਮਲਾ ਹੋਇਆ ਸੀ। 3 ਮਾਰਚ ਨੂੰ ਹੋਏ ਉਸ ਹਮਲੇ ਵਿਚ ਪਾਕਿਸਤਾਨ ਦੇ ਛੇ ਪੁਲਸ ਕਰਮਚਾਰੀ ਤੇ 2 ਨਾਗਰਿਕ ਮਾਰੇ ਗਏ ਸਨ, ਜਦਕਿ ਸ਼੍ਰੀਲੰਕਾ ਦੇ ਛੇ ਕ੍ਰਿਕਟਰ ਜ਼ਖ਼ਮੀ ਹੋਏ ਸਨ। ਉਸ ਤੋਂ ਬਾਅਦ ਪਾਕਿਸਤਾਨ ਵਿਚ ਕੌਮਾਂਤਰੀ ਕ੍ਰਿਕਟ ਨਹੀਂ ਹੋਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਆਪਣੇ ਘਰੇਲੂ ਮੈਚ ਯੂ. ਏ. ਈ. 'ਚ ਖੇਡਦਾ ਆਇਆ ਹੈ।
ਇਟਲੀ 'ਚ ਭਾਰਤ ਦੀ ਭੂਮਿਕਾ ਨੇ ਜਿੱਤਿਆ ਮਿਸ ਵਰਲਡ ਬਾਡੀ ਬਿਲਡਿੰਗ ਦਾ ਖਿਤਾਬ
NEXT STORY