ਸਪੋਰਟਸ ਡੈਸਕ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਐਤਵਾਰ ਨੂੰ ਜਦੋਂ ਉਹ ਇਕ-ਦੂਜੇ ਦਾ ਸਾਹਮਣਾ ਕਰਨਗੇ ਤਾਂ ਪਾਕਿਸਤਾਨ ਦੇ ਖ਼ਿਲਾਫ਼ ਉਨ੍ਹਾਂ ਦੀ ਟੀਮ ਦੇ ਰਿਕਾਰਡ ਦੀ ਕੋਈ ਕੀਮਤ ਨਹੀਂ ਹੋਵੇਗੀ ਅਤੇ ਉਨ੍ਹਾਂ ਨੇ ਟੀ-20 ਵਿਸ਼ਵ ਕੱਪ ’ਚ ਬਾਬਰ ਆਜ਼ਮ ਦੀ ਟੀਮ ਨੂੰ ਮਾਤ ਦੇਣ ਲਈ ਆਪਣਾ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤ ਦਾ ਟੀ-20 ਅਤੇ 50 ਓਵਰ ਦੇ ਵਿਸ਼ਵ ਕੱਪ ’ਚ ਪਾਕਿਸਤਾਨ ਦੇ ਖ਼ਿਲਾਫ 12-0 ਦਾ ਰਿਕਾਰਡ ਹੈ। ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸੋਹੇਲ ਤਨਵੀਰ ਨੇ ਕਿਹਾ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਕਾਫ਼ੀ ਦਬਾਅ ’ਚ ਹਨ ਅਤੇ ਉਹ ਪਾਕਿਸਤਾਨ ਦੇ ਖ਼ਿਲਾਫ ਹਾਈ-ਵੋਲਟੇਜ ਮੈਡ ਤੋਂ ਪਹਿਲਾਂ ਆਪਣੇ ਬਿਆਨ ਤੋਂ ਖ਼ੁਦ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ :ਟੀ.20 ਵਰਲਡ ਕੱਪ: ਵਿਰਾਟ ਕੋਹਲੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਪਾਕਿ ਖ਼ਿਲਾਫ਼ ਹੁਣ ਤੱਕ ਰਹੀ ਧਾਕੜ ਬੈਟਿੰਗ
ਸੋਹੇਲ ਤਨਵੀਰ ਨੇ ਇਕ ਟੀ.ਵੀ. ਚੈਨਲ ’ਤੇ ਕਿਹਾ ਕਿ ਇਹ ਇਕ ਵੱਡਾ ਮੈਚ ਹੈ। ਭਾਰਤ ਬਨਾਮ ਪਾਕਿਸਤਾਨ ਹਮੇਸ਼ਾ ਇਕ ਹਾਈ-ਵੋਲਟੇਜ ਮੈਚ ਹੁੰਦਾ ਹੈ ਜੋ ਟੂਰਨਾਮੈਂਟ ਦੇ ਪ੍ਰਚਾਰ ਨੂੰ ਜੋੜਦਾ ਹੈ। ਖਿਡਾਰੀਆਂ ’ਤੇ ਨਿਸ਼ਚਿਤ ਰੂਪ ਨਾਲ ਦਬਾਅ ਹੁੰਦਾ ਹੈ, ਚਾਹੇ ਉਹ ਇਸ ਨੂੰ ਸਵੀਕਾਰ ਕਰਨ ਜਾਂ ਨਹੀਂ। ਇਕ ਵਿਅਕਤੀ ਦੇ ਰੂਪ ’ਚ ਅਤੇ ਇਕ ਟੀਮ ਦੇ ਰੂਪ ’ਚ ਉਮੀਦਾਂ ਦਾ ਬੋਝ ਹੈ ਅਤੇ ਭਾਰਤ ਕਾਗਜ਼ ’ਤੇ ਇਕ ਬਿਹਤਰ ਟੀਮ ਹੈ ਅਤੇ ਇਸ ਲਈ ਉਨ੍ਹਾਂ ’ਤੇ ਹੋਰ ਦਬਾਅ ਹੋਵੇਗਾ। ਵਿਰਾਟ ਕੋਹਲੀ ਪ੍ਰੈੱਸ ਕਾਨਫਰੰਸ ’ਚ ਆਪਣੇ ਬਿਆਨਾਂਦੇ ਨਾਲ ਉਸ ਦਬਾਅ ਨਾਲ ਖ਼ੁਦ ਨੂੰ ਵਿਚਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਫ਼ਿਰ ਵੀ ਉਹ ਇਸ ਨੂੰ ਮਹਿਸੂਸ ਕਰ ਰਹੇ ਹੋਣਗੇ।
ਇਹ ਵੀ ਪੜ੍ਹੋ : T20 WC, IND v PAK : ਮੈਚ ਤੋਂ ਪਹਿਲਾਂ ਪਿੱਚ ਤੇ ਸੰਭਾਵਿਤ ਪਲੇਇੰਗ 11 ਸਣੇ ਇਨ੍ਹਾਂ ਖ਼ਾਸ ਗੱਲਾਂ 'ਤੇ ਇਕ ਝਾਤ
ਕੋਹਲੀ ਨੇ ਸ਼ਨੀਵਾਰ ਨੂੰ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਸੀ ਕਿ ਅਸੀਂ ਟੀਮ ਦੇ ਅੰਦਰ ਇਸ ’ਤੇ ਕਦੀ ਚਰਚਾ ਨਹੀਂ ਕੀਤੀ-ਸਾਡਾ ਰਿਕਾਰਡ ਕੀ ਹੈ, ਜਾਂ ਅਸੀਂ ਅਤੀਤ ’ਚ ਕੀ ਹਾਸਲ ਕੀਤਾ ਹੈ। ਉਹ ਤੁਹਾਨੂੰ ਵਿਚਲਿਤ ਕਰਦੇ ਹਨ। ਮਹੱਤਵਪੂਰਨ ਇਹ ਹੈ ਕਿ ਤੁਸੀਂ ਤਿਆਰੀ ਕਰਦੇ ਹੋ ਅਤੇ ਵਿਰੋਧ ਦੀ ਪਰਵਾਹ ਕੀਤੇ ਬਿਨਾਂ ਉਸ ਦਿਨ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹੋ। ਇਹ ਚੀਜ਼ਾਂ ਹੋਰ ਦਬਾਅ ਹਨ। ਕੋਹਲੀ ਨੇ ਅੱਗੇ ਕਿਹਾ ਸੀ ਕਿ ਮੌਜੂਦਾ ਪਾਕਿਸਤਾਨ ਟੀਮ ਬਹੁਤ ਮਜ਼ਬੂਤ ਹੈ ਇਹ ਹਮੇਸ਼ਾ ਤੋਂ ਹੈ। ਉਹ ਬਹੁਤ ਹੁਸ਼ਿਆਰ ਹੈ , ਕਈ ਖ਼ਿਡਾਰੀ ਹਨ ਜੋ ਕਦੀ ਵੀ ਖੇਡ ਬਦਲ ਸਕਦੇ ਹਨ।
ਇਹ ਵੀ ਪੜ੍ਹੋ : T20 WC : ਭਾਰਤ-ਪਾਕਿ ਮੈਚ ’ਤੇ ਗੰਭੀਰ ਦਾ ਵੱਡਾ ਬਿਆਨ, ਭਾਰਤ ਦੇ ਪ੍ਰਦਰਸ਼ਨ ’ਤੇ ਕੋਈ ਅਸਰ ਨਹੀਂ ਪਵੇਗਾ
T20 WC 2021: ਬਾਲੀਵੁੱਡ ਦੇ ਇਸ ਅਭਿਨੇਤਾ ਨੇ ਭਾਰਤ-ਪਾਕਿ ਦੇ ਮੈਚ ਨੂੰ ਦੱਸਿਆ ਮਜ਼ਾਕ, ਜਾਣੋ ਕਿਉਂ ਕਹੀ ਇਹ ਗੱਲ
NEXT STORY