ਦੁਬਈ- ਪਾਕਿਸਤਾਨ ਨੇ ਆਪਣੇ ਸਲਾਮੀ ਬੱਲੇਬਾਜ਼ਾਂ ਕਪਤਾਨ ਬਾਬਰ ਆਜ਼ਮ (ਅਜੇਤੂ 68) ਤੇ ਮੁਹੰਮਦ ਰਿਜ਼ਵਾਨ (ਅਜੇਤੂ 79) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੇ ਉਨ੍ਹਾਂ ਵਿਚਾਲੇ 152 ਦੌੜਾਂ ਦੀ ਰਿਕਾਰਡ ਓਪਨਿੰਗ ਸਾਂਝੇਦਾਰੀ ਦੀ ਮਦਦ ਨਾਲ ਭਾਰਤ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਐਤਵਾਰ ਨੂੰ ਇਕਪਾਸੜ 10 ਵਿਕਟਾਂ ਨਾਲ ਹਰਾ ਕੇ ਭਾਰਤ ਦੇ ਵਿਰੁੱਧ ਵਿਸ਼ਵ ਕੱਪ ਵਿਚ ਪੰਜ ਮੈਚ ਲਗਾਤਾਰ ਹਾਰਨ ਦੇ ਗਤੀਰੋਧ ਨੂੰ ਤੋੜ ਦਿੱਤਾ। ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੀਆਂ 49 ਗੇਂਦਾਂ 'ਤੇ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 57 ਦੌੜਾਂ ਬਾਣੀਆਂ ਤੇ 20 ਓਵਰਾਂ ਵਿਚ 7 ਵਿਕਟਾਂ 'ਤੇ 151 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਪਾਕਿਸਤਾਨ ਨੇ 17.5 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ 152 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕੀਤੀ। ਭਾਰਤ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਰੁੱਧ ਟੀ-20 ਵਿਸ਼ਵ ਕੱਪ ਵਿਚ ਆਪਣੇ ਸਾਰੇ ਪੰਜ ਮੁਕਾਬਲੇ ਜਿੱਤੇ ਸਨ ਪਰ ਭਾਰਤੀ ਗੇਂਦਬਾਜ਼ ਇਸ ਮੁਕਾਬਲੇ ਵਿਚ ਇਕ ਵੀ ਪਾਕਿਸਤਾਨੀ ਵਿਕਟ ਨਹੀਂ ਹਾਸਲ ਕਰ ਸਕੇ। ਜਿਸ ਮੈਚ ਨੂੰ ਮਹਾਮੁਕਾਬਲੇ ਦਾ ਨਾਂ ਦਿੱਤਾ ਗਿਆ ਸੀ ਉਹ ਮੁਕਾਬਲਾ ਇਕਪਾਸੜ ਸਾਬਤ ਹੋਇਆ।
ਇਹ ਵੀ ਪੜ੍ਹੋ : T20 ਵਿਸ਼ਵ ਕੱਪ : ਭਾਰਤ-ਪਾਕਿਸਤਾਨ ਵਿਚਾਲੇ ਮਹਾਂ ਮੁਕਾਬਲਾ ਅੱਜ, ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਕਰ ਰਹੇ ਉਡੀਕ
ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਪਹਿਲੇ ਓਵਰ ਦੀ ਚੌਥੀ ਗੇਂਦ 'ਤੇ ਰੋਹਿਤ ਸ਼ਰਮਾ ਨੂੰ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਆਊਟ ਕੀਤਾ। ਅਫਰੀਦੀ ਨੇ ਆਪਣੇ ਦੂਜੇ ਅਤੇ ਪਾਰੀ ਦੇ ਤੀਜੇ ਓਵਰ ਦੀ ਪਹਿਲੀ ਸ਼ਾਨਦਾਰ ਗੇਂਦ 'ਤੇ ਲੋਕੇਸ਼ ਰਾਹੁਲ ਨੂੰ ਬੋਲਡ ਕੀਤਾ। ਕ੍ਰੀਜ਼ 'ਤੇ ਕਪਤਾਨ ਵਿਰਾਟ ਕੋਹਲੀ ਦਾ ਸਾਥ ਦੇਣ ਉਤਰੇ ਸੂਰਯਕੁਮਾਰ ਯਾਦਵ ਨੇ 8 ਗੇਂਦਾਂ 'ਤੇ ਇਕ ਚੌਕੇ ਤੇ ਇੱਕ ਛੱਕੇ ਦੀ ਮਦਦ ਨਾਲ 11 ਦੌੜਾਂ ਬਣਾਈਆਂ ਤੇ ਹਸਨ ਅਲੀ ਦੀ ਗੇਂਦ 'ਤੇ ਵਿਕਟਕੀਪਰ ਮੁਹੰਮਦ ਰਿਜ਼ਵਾਨ ਦੇ ਹੱਥੇ ਕੈਚ ਆਉਟ ਹੋ ਗਏ। ਭਾਰਤ ਨੇ ਆਪਣਾ ਤੀਜਾ ਵਿਕਟ 31 ਦੇ ਸਕੋਰ 'ਤੇ ਗੁਆਇਆ ਪਰ ਇਸ ਤੋਂ ਬਾਅਦ ਵਿਰਾਟ ਤੇ ਵਿਕਟਕੀਪਰ ਰਿਸ਼ਭ ਪੰਤ ਨੇ ਚੌਥੇ ਵਿਕਟ ਦੇ ਲਈ 53 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।
10 ਓਵਰਾਂ ਦੇ ਬਾਅਦ ਭਾਰਤ ਦਾ ਸਕੋਰ ਤਿੰਨ ਵਿਕਟਾਂ 'ਤੇ 60 ਦੌੜਾਂ ਸੀ। ਪੰਤ ਨੇ 30 ਗੇਂਦਾਂ 'ਤੇ 39 ਦੌੜਾਂ ਵਿਚ 2 ਚੌਕੇ ਤੇ 2 ਛੱਕੇ ਲਗਾਏ। ਭਾਰਤ ਦਾ ਚੌਥਾ ਵਿਕਟ 84 ਦੇ ਸਕੋਰ 'ਤੇ ਡਿੱਗਿਆ। ਮੈਦਾਨ 'ਤੇ ਹੁਣ ਜਡੇਜਾ ਉਤਰੇ। ਵਿਰਾਟ ਨੇ ਪਾਰੀ ਦੇ 18ਵੇਂ ਦੀ ਪਹਿਲੀ ਗੇਂਦ 'ਤੇ 2 ਦੌੜਾਂ ਬਣਾਈਆਂ ਤੇ ਟੀ-20 ਵਿਸ਼ਵ ਕੱਪ ਵਿਚ ਆਪਣਾ 10ਵਾਂ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਵਿਰਾਟ ਨੇ ਕ੍ਰਿਸ ਗੇਲ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਜਡੇਜਾ ਨੇ 13 ਗੇਂਦਾਂ 'ਤੇ 13 ਦੌੜਾਂ ਵਿਚ ਇਕ ਚੌਕਾ ਲਗਾਇਆ। ਜਡੇਜਾ ਦਾ ਵਿਕਟ 125 ਦੇ ਸਕੋਰ 'ਤੇ ਡਿੱਗਿਆ। ਹਾਰਦਿਕ ਪੰਡਯਾ 8 ਗੇਂਦਾਂ ਵਿਚ 11 ਦੌੜਾਂ ਬਣਾ ਕੇ ਆਖਰੀ ਓਵਰ ਦੀ ਤੀਜੀ ਗੇਂਦ 'ਤੇ ਆਊਟ ਹੋਏ। ਪਾਕਿਸਕਾਨ ਨੇ ਭਾਰਤ ਦੀ ਪਾਰੀ ਨੂੰ 151 ਦੌੜਾਂ 'ਤੇ ਰੋਕ ਦਿੱਤਾ। ਪਾਕਿਸਤਾਨ ਵਲੋਂ ਅਫਰੀਦੀ ਨੇ 31 ਦੌੜਾਂ 'ਤੇ ਤਿੰਨ ਵਿਕਟਾਂ, ਹਸਨ ਅਲੀ ਨੇ 44 ਦੌੜਾਂ 'ਤੇ 2 ਵਿਕਟਾਂ, ਸ਼ਾਦਾਬ ਨੇ 22 ਦੌੜਾਂ 'ਤੇ ਇਕ ਵਿਕਟ ਤੇ ਹਾਰਿਸ ਨੇ 25 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ : ਟੀ.20 ਵਰਲਡ ਕੱਪ: ਵਿਰਾਟ ਕੋਹਲੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਪਾਕਿ ਖ਼ਿਲਾਫ਼ ਹੁਣ ਤੱਕ ਰਹੀ ਧਾਕੜ ਬੈਟਿੰਗ
ਪਲੇਇੰਗ ਇਲੈਵਨਟੀਮਾਂ:
ਭਾਰਤ : ਰੋਹਿਤ ਸ਼ਰਮਾ, ਕੇ. ਐਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਵਰੁਣ ਚਕਰਵਰਤੀ, ਜਸਪ੍ਰੀਤ ਬੁਮਰਾਹ
ਪਾਕਿਸਤਾਨ : ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਹਰਿਸ ਰਾਊਫ, ਸ਼ਾਹੀਨ ਅਫਰੀਦੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੀ.20 ਵਰਲਡ ਕੱਪ: ਵਿਰਾਟ ਕੋਹਲੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਪਾਕਿ ਖ਼ਿਲਾਫ਼ ਹੁਣ ਤੱਕ ਰਹੀ ਧਾਕੜ ਬੈਟਿੰਗ
NEXT STORY