ਨਵੀਂ ਦਿੱਲੀ— ਜੁਵੈਂਟਸ ਕਲੱਬ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਬੀਤੇ ਦਿਨ ਏ.ਟੀ.ਪੀ. ਟੂਰ ਫਾਈਨਲ ਦਾ ਮੈਚ ਦੇਖਣ ਗਰਲਫ੍ਰੈਂਡ ਜਾਰਜੀਨਾ ਰੋਡ੍ਰਿਗਜ਼ ਅਤੇ ਪੁੱਤਰ ਰੋਨਾਲਡੋ ਜੂਨੀਅਰ ਦੇ ਨਾਲ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਬੀਅਰ ਬਾਰ 'ਚ 15 ਮਿੰਟ ਵੀ ਗੁਜ਼ਾਰੇ। ਰੋਨਾਲਡੋ ਨੇ ਇੱਥੇ ਆਪਣੇ ਪਰਿਵਾਰ ਅਤੇ 2 ਦੋਸਤਾਂ ਨਾਲ ਲਗਭਗ 25 ਲੱਖ ਦੀ ਸ਼ਰਾਬ ਪੀਤੀ ਸੀ। ਲੰਡਨ ਦੇ ਸਕਾਟ ਰੈਸਟੋਰੈਂਟ ਦੇ ਬੀਅਰ ਬਾਰ 'ਚ ਰੋਨਾਲਡੋ ਨੇ ਰਿਚੀਬਰਗ ਗ੍ਰੈਂਡ ਕਰੂ ਅਤੇ ਪੋਮੇਰੋਲ ਪੈਟ੍ਰਸ ਦੀਆਂ 2 ਸ਼ਰਾਬ ਦੀਆਂ ਬੋਤਲਾਂ ਆਰਡਰ ਕੀਤੀਆਂ ਸਨ। ਰਿਚੀਬਰਗ ਗ੍ਰੈਂਡ ਕਰੂ ਦੀ ਉਕਤ ਬੋਤਲ ਦੀ ਕੀਮਤ ਜਿੱਥੇ 18 ਹਜ਼ਾਰ ਪੌਂਡ ਸੀ ਤਾਂ ਉੱਥੇ ਹੀ ਪੋਮੇਰੋਲ ਪੈਟ੍ਰਸ ਦੀ ਕੀਮਤ 9 ਹਜ਼ਾਰ ਪੌਂਡ ਸੀ। ਬਿਲ ਆਉਣ 'ਤੇ ਰੋਨਾਲਡੋ ਨੇ ਬੇਝਿਝਕ 27 ਹਜ਼ਾਰ ਪੌਂਡ ਬਿਲ ਦਿੱਤਾ ਅਤੇ ਬੀਅਰ ਬਾਰ 'ਚ ਦੋਸਤਾਂ ਨਾਲ 15 ਮਿੰਟ ਗੁਜ਼ਾਰਨ ਦੇ ਬਾਅਦ ਨਿਕਲ ਗਏ। ਰੋਨਾਲਡੋ ਵੱਲੋਂ 27 ਹਜ਼ਾਰ ਪੌਂਡ (ਕਰੀਬ 25 ਲੱਖ ਰੁਪਏ) ਬਿਲ ਅਦਾ ਕਰਨ ਦੀ ਖਬਰ ਨੂੰ ਪੱਤਰਕਾਰ ਅਤੇ ਟੀ.ਵੀ ਪਰਸਨੈਲਿਟੀ ਪੀਅਰਸ ਮੋਰਗਨ ਨੇ ਵੀ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਸੀ।
ਦੇਖੋ ਖਬਰ-
ਰੋਨਾਲਡੋ ਦੀ ਵੌਲੀ ਵੀ ਆਈ ਚਰਚਾ 'ਚ
ਇਕ ਪਾਸੇ ਰੋਨਾਲਡੋ ਭਾਰੀ ਬਿਲ ਅਦਾ ਕਰਕੇ ਚਰਚਾ 'ਚ ਸਨ ਤਾਂ ਦੂਜੇ ਪਾਸੇ ਸੋਸ਼ਲ ਸਾਈਟਸ 'ਤੇ ਯੂਈਫਾ ਚੈਂਪੀਅਨਸ ਲੀਗ ਦੇ ਦੌਰਾਨ ਕੀਤਾ ਗਿਆ ਵੌਲੀ ਗੋਲ ਵੀ ਚਰਚਾ 'ਚ ਰਿਹਾ। ਦੇਖੋ ਰੋਨਾਲਡੋ ਵੱਲੋਂ ਕੀਤਾ ਗਿਆ ਜ਼ਬਰਦਸਤ ਗੋਲ ਦਾ ਵੀਡੀਓ-
IPL 2019:ਕਰੋੜਾਂ ਦੇ ਖਿਡਾਰੀ ਦੀ ਇਕ SMS ਨਾਲ ਹੋਈ ਛੁੱਟੀ
NEXT STORY