ਤੂਰਿਨ— ਕ੍ਰਿਸਟੀਆਨੋ ਰੋਨਾਲਡੋ ਨੇ ਇਟਲੀ ਦੇ ਕਲੱਬ ਯੁਵੇਂਟਸ ਨਾਲ ਕਰਾਰ ਕਰਨ ਦੇ ਬਾਅਦ ਕਲੱਬ ਦੀ ਜਰਸੀ ਪਹਿਨੇ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਉਨ੍ਹਾਂ ਦੀ ਇਸ ਪੋਸਟ ਨੂੰ ਅਜੇ ਤੱਕ 1 ਕਰੋੜ 17 ਲੱਖ ਤੋਂ ਜ਼ਿਆਦਾ ਲੋਕ ਪਸੰਦ ਕਰ ਚੁੱਕੇ ਹਨ। ਇਹ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਪੋਸਟ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਹੈ।

ਰੋਨਾਲਡੋ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਖਿਡਾਰੀ ਹਨ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 13.6 ਕਰੋੜ ਫਾਲੋਅਰ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਪਿਛਲੇ ਸਾਲ ਨਵੰਬਰ 'ਚ ਇਕ ਤਸਵੀਰ ਪੋਸਟ ਕੀਤੀ ਸੀ। ਇਸ ਪੋਸਟ ਰਾਹੀਂ ਉਨ੍ਹਾਂ ਨੇ ਬੇਟੀ ਐਲੇਨਾ ਮਾਰਟਿਨਾ ਦੇ ਜਨਮ ਦੀ ਖਬਰ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਉਦੋਂ ਉਸ ਨੂੰ 1.14 ਕਰੋੜ ਲਾਈਕਸ ਮਿਲੇ ਸਨ। ਵੈਸੇ, ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਪੋਸਟ ਅਮਰੀਕਨ ਮਾਡਲ ਕਾਏਲੇ ਜੇਨਰ ਦੀ ਬੇਟੀ ਦੇ ਨਾਲ ਦੀ ਤਸਵੀਰ ਹੈ। ਉਸ ਨੂੰ 1.79 ਕਰੋੜ ਲਾਈਕਸ ਮਿਲੇ ਸਨ।
ਮੁਸਕਾਨ ਅਤੇ ਸ਼ਿਵਮ ਨੇ ਅੰਡਰ-15 ਖਿਤਾਬ ਜਿੱਤੇ
NEXT STORY