ਸਪੋਰਟਸ ਡੈਸਕ- ਸ਼ੁੱਕਰਵਾਰ ਨੂੰ 5 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿੱਚ ਕੋਲਕਾਤਾ ਹੱਥੋਂ ਮਿਲੀ ਹਾਰ ਕਾਰਨ ਸੀਜ਼ਨ 'ਚ ਲਗਾਤਾਰ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਬੋਲਦਿਆਂ ਟੀਮ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਨੇ ਆਪਣੇ ਖਿਡਾਰੀਆਂ ਦਾ ਪੂਰਾ ਸਮਰਥਨ ਕੀਤਾ ਅਤੇ ਕਿਹਾ ਕਿ ਹਾਲੇ ਹਾਰ ਮੰਨਣ ਦੀ ਕੋਈ ਲੋੜ ਨਹੀਂ ਹੈ ਅਤੇ ਪੰਜ ਵਾਰ ਦੀ ਚੈਂਪੀਅਨ ਟੀਮ ਕੋਲ ਚੰਗੇ ਖਿਡਾਰੀ ਹਨ।

ਜ਼ਿਕਰਯੋਗ ਹੈ ਕਿ ਚੇਨਈ ਨੂੰ ਸ਼ੁੱਕਰਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਹੱਥੋਂ ਅੱਠ ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਟੀਮ ਦਾ ਆਪਣੇ ਘਰੇਲੂ ਮੈਦਾਨ ਚੇਪੌਕ 'ਤੇ ਪ੍ਰਦਰਸ਼ਨ ਵੀ ਬੇਹੱਦ ਨਿਰਾਸ਼ਾਜਨਕ ਰਿਹਾ ਤੇ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 103 ਦੌੜਾਂ ਹੀ ਬਣਾ ਸਕੀ, ਜੋ ਕਿ ਇਸ ਮੈਦਾਨ 'ਤੇ ਟੀਮ ਦਾ ਸਭ ਤੋਂ ਛੋਟਾ ਸਕੋਰ ਹੈ।

ਮੈਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟੀਮ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਨੇ ਕਿਹਾ, "ਮੈਨੂੰ ਅਜੇ ਵੀ ਵਿਸ਼ਵਾਸ ਹੈ ਕਿ ਸਾਡੇ ਕੋਲ ਸਹੀ ਖਿਡਾਰੀ ਹਨ। ਸਾਨੂੰ ਬਸ ਉਨ੍ਹਾਂ ਨੂੰ ਕੁਝ ਵਿਸ਼ਵਾਸ ਅਤੇ ਕੰਸਿਸਟੈਂਸੀ ਹਾਸਲ ਕਰਨ ਵਿੱਚ ਮਦਦ ਕਰਨੀ ਪਵੇਗੀ। ਇਸ ਤੋਂ ਬਾਅਦ ਅਸੀਂ ਸਹੀ ਰਸਤੇ 'ਤੇ ਅੱਗੇ ਵਧ ਸਕਦੇ ਹਾਂ, ਭਾਵੇਂ ਉਹ ਬੱਲੇਬਾਜ਼ੀ ਹੋਵੇ, ਗੇਂਦਬਾਜ਼ੀ ਹੋਵੇ ਜਾਂ ਫੀਲਡਿੰਗ।"

ਉਨ੍ਹਾਂ ਅੱਗੇ ਕਿਹਾ, ''ਸਾਡੇ ਖੇਡਣ ਦੇ ਢੰਗ ਬਾਰੇ ਬਹੁਤ ਚਰਚਾ ਹੋ ਰਹੀ ਹੈ। ਪਰ ਸਾਡੇ ਕੋਲ ਜੋ ਖਿਡਾਰੀ ਹਨ, ਉਨ੍ਹਾਂ ਨਾਲ ਅਸੀਂ ਉਨ੍ਹਾਂ ਨੂੰ ਬਿਲਕੁਲ ਵੱਖਰੇ ਤਰੀਕੇ ਨਾਲ ਖੇਡਣ ਲਈ ਨਹੀਂ ਕਹਿਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣਾ ਕੁਦਰਤੀ ਖੇਡ ਖੇਡਦੇ ਰਹਿਣ। ਉਹ ਆਈ.ਪੀ.ਐੱਲ. ਵਿੱਚ ਆਪਣੇ ਤਰੀਕੇ ਨਾਲ ਖੇਡਣ ਅਤੇ ਵਧੀਆ ਪ੍ਰਦਰਸ਼ਨ ਕਰਨ। ਮੈਂ ਨਿਸ਼ਚਤ ਤੌਰ 'ਤੇ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹਾਂ ਜੋ ਉਨ੍ਹਾਂ ਨੂੰ ਵੱਖਰੇ ਢੰਗ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਹਨ। ਉਹ ਉਸੇ ਤਰੀਕੇ ਨਾਲ ਖੇਡ ਰਹੇ ਹਨ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਰਹੇ ਹਨ।”

ਇਸ ਤੋਂ ਬਾਅਦ ਹਸੀ ਨੇ ਇਨ੍ਹਾਂ ਸੁਝਾਵਾਂ ਨੂੰ ਰੱਦ ਕਰ ਦਿੱਤਾ ਕਿ ਚੇਨਈ ਨੇ ਆਪਣੇ ਪਲੇਇੰਗ ਇਲੈਵਨ ਵਿੱਚ ਕੁਝ ਚੋਟੀ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ ਅਤੇ ਉਹ ਆਪਣੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣ ਤੋਂ ਝਿਜਕ ਰਹੇ ਹਨ। ਚੇਨਈ ਦੇ ਮੱਧ ਕ੍ਰਮ ਵਿੱਚ ਭਾਰਤੀ ਖਿਡਾਰੀ ਰਾਹੁਲ ਤ੍ਰਿਪਾਠੀ, ਸ਼ਿਵਮ ਦੂਬੇ, ਵਿਜੇ ਸ਼ੰਕਰ ਅਤੇ ਦੀਪਕ ਹੁੱਡਾ ਸ਼ਾਮਲ ਹਨ, ਜੋ ਇਸ ਸੀਜ਼ਨ ਵਿੱਚ ਹੁਣ ਤੱਕ ਅਸਫਲ ਰਹੇ ਹਨ।

ਇਸ ਬਾਰੇ ਹਸੀ ਨੇ ਕਿਹਾ, ''ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਸਾਡੇ ਕੋਲ ਪਹਿਲਾਂ ਵੀ ਬਹੁਤ ਸਾਰੇ ਖਿਡਾਰੀ ਰਹੇ ਹਨ ਜੋ ਆਪਣੇ ਕਰੀਅਰ ਦੇ ਅੰਤ ਵਿੱਚ ਚੇਨਈ ਲਈ ਖੇਡੇ ਹਨ ਜਿਵੇਂ ਕਿ ਸ਼ੇਨ ਵਾਟਸਨ ਅਤੇ ਅਜਿੰਕਿਆ ਰਹਾਣੇ। ਉਨ੍ਹਾਂ ਨੇ ਚੇਨਈ ਲਈ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਨੂੰ ਅਜੇ ਵੀ ਲੱਗਦਾ ਹੈ ਕਿ ਸਾਡੇ ਕੋਲ ਜੋ ਖਿਡਾਰੀ ਹਨ ਉਹ ਸੱਚਮੁੱਚ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਕੋਲ ਕੁਝ ਚੰਗੇ ਨੌਜਵਾਨ ਖਿਡਾਰੀ ਆਪਣੇ ਮੌਕੇ ਦੀ ਉਡੀਕ ਕਰ ਰਹੇ ਹਨ ਪਰ ਕਈ ਵਾਰ ਮੈਨੂੰ ਲੱਗਦਾ ਹੈ ਕਿ ਜਦੋਂ ਟੀਮਾਂ ਹਾਰ ਮੰਨ ਲੈਂਦੀਆਂ ਹਨ ਅਤੇ ਸੋਚਦੀਆਂ ਹਨ ਕਿ ਅਸੀਂ ਹੁਣ ਟੂਰਨਾਮੈਂਟ ਨਹੀਂ ਜਿੱਤ ਸਕਦੇ, ਤਾਂ ਅਸੀਂ ਨੌਜਵਾਨ ਖਿਡਾਰੀਆਂ ਨੂੰ ਅਜ਼ਮਾਵਾਂਗੇ। ਅਸੀਂ ਅਜੇ ਉਸ ਸਥਿਤੀ ਵਿੱਚ ਨਹੀਂ ਹਾਂ। ਅਸੀਂ ਅਜੇ ਹਾਰ ਨਹੀਂ ਮੰਨ ਰਹੇ।''
ਇਹ ਵੀ ਪੜ੍ਹੋ- ਧੋਨੀ Out ਜਾਂ Not Out ? ਥਰਡ ਅੰਪਾਇਰ ਦੇ ਫ਼ੈਸਲੇ ਨੇ ਹਰ ਕਿਸੇ ਨੂੰ ਕੀਤਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਜਰਾਤ ਦਾ ਸਾਹਮਣਾ ਅੱਜ ਲਖਨਊ ਨਾਲ, ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਮੌਸਮ ਬਾਰੇ ਜਾਣੋ
NEXT STORY