ਸ਼ਾਰਜਾਹ- ਚੇਨਈ ਸੁਪਰ ਕਿੰਗਜ਼ ਦੇ ਓਪਨਰ ਫਾਫ ਡੂ ਪਲੇਸਿਸ ਦੀ ਸ਼ਾਨਦਾਰ ਲੈਅ ਜਾਰੀ ਹੈ। ਹੈਦਰਾਬਾਦ ਦੇ ਵਿਰੁੱਧ ਖੇਡੇ ਗਏ ਮੈਚ 'ਚ ਉਨ੍ਹਾਂ ਨੇ 41 ਦੌੜਾਂ ਬਣਾਈਆਂ ਤੇ ਇਸ ਦੇ ਨਾਲ ਹੀ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਨੇ ਪੰਜਾਬ ਕਿੰਗਜ਼ ਦੇ ਕੇ. ਐੱਲ. ਰਾਹੁਲ ਨੂੰ ਪਿੱਛੇ ਛੱਡ ਦਿੱਤਾ ਹੈ। ਡੂ ਪਲੇਸਿਸ ਸੀਜ਼ਨ 'ਚ ਚਾਰ ਅਰਧ ਸੈਂਕੜੇ ਲਗਾ ਚੁੱਕਿਆ ਹੈ। ਆਪਣੇ ਸਾਥੀ ਰਿਤੂਰਾਜ ਗਾਇਕਵਾੜ ਦੇ ਨਾਲ ਉਹ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੇ ਰਹੇ ਹਨ, ਜਿਸਦਾ ਚੇਨਈ ਨੂੰ ਫਾਇਦਾ ਮਿਲ ਰਿਹਾ ਹੈ। ਦੇਖੋ ਡੂ ਪਲੇਸਿਸ ਦੇ ਰਿਕਾਰਡ-
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ
454 ਸ਼ਿਖਰ ਧਵਨ, ਦਿੱਲੀ
452 ਸੰਜੂ ਸੈਮਸਨ, ਰਾਜਸਥਾਨ
435 ਫਾਫ ਡੂ ਪਲੇਸਿਸ, ਚੇਨਈ
422 ਕੇ. ਐੱਲ. ਰਾਹੁਲ, ਪੰਜਾਬ
407 ਰਿਤੂਰਾਜ ਗਾਇਕਵਾੜ, ਚੇਨਈ
ਇਹ ਖ਼ਬਰ ਪੜ੍ਹੋ- AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਛੱਕੇ
18 ਕੇ. ਐੱਲ. ਰਾਹੁਲ, ਪੰਜਾਬ
17 ਫਾਫ ਡੂ ਪਲੇਸਿਸ, ਚੇਨਈ
17 ਸੰਜੂ ਸੈਮਸਨ, ਰਾਜਸਥਾਨ
16 ਕੀਰੋਨ ਪੋਲਾਰਡ, ਮੁੰਬਈ
15 ਜਾਨੀ ਬੇਅਰਸਟੋ, ਹੈਦਰਾਬਾਦ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਚੌਕੇ
55 ਸ਼ਿਖਰ ਧਵਨ, ਦਿੱਲੀ
44 ਰਿਤੂਰਾਜ ਗਾਇਕਵਾੜ, ਚੇਨਈ
41 ਸੰਜੂ ਸੈਮਸਨ, ਰਾਜਸਥਾਨ
41 ਫਾਫ ਡੂ ਪਲੇਸਿਸ, ਚੇਨਈ
39 ਪ੍ਰਿਥਵੀ ਸ਼ਾਹ, ਦਿੱਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SRH v CSK : ਅਮਿਤ ਮਿਸ਼ਰਾ ਦੇ ਇਸ ਵੱਡੇ ਰਿਕਾਰਡ ਨੇੜੇ ਪਹੁੰਚੇ ਡੀਜੇ ਬ੍ਰਾਵੋ
NEXT STORY