ਸਿਡਨੀ– ਆਸਟ੍ਰੇਲੀਆ ਦਾ ਨਿਯਮਤ ਕਪਤਾਨ ਪੈਟ ਕਮਿੰਸ ਪਾਕਿਸਤਾਨ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ 3 ਵਨ ਡੇ ਕੌਮਾਂਤਰੀ ਮੈਚਾਂ ਦੀ ਲੜੀ ਵਿਚ ਫਿਰ ਤੋਂ ਆਪਣੇ ਦੇਸ਼ ਦੀ ਅਗਵਾਈ ਕਰੇਗਾ। ਪਿਛਲੇ ਸਾਲ ਨਵੰਬਰ ਵਿਚ ਭਾਰਤ ਵਿਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਮਿੰਸ ਵਨ ਡੇ ਟੀਮ ਦੀ ਕਮਾਨ ਸੰਭਾਲੇਗਾ। ਟੈਸਟ ਟੀਮ ਵਿਚ ਕਮਿੰਸ ਦੇ ਨਿਯਮਤ ਸਾਥੀ ਤੇਜ਼ ਗੇਂਦਬਾਜ਼ਾਂ ਜੋਸ਼ ਹੇਜ਼ਲਵੁੱਡ ਤੇ ਮਿਸ਼ੇਲ ਸਟਾਰਕ ਨੂੰ ਵੀ ਆਸਟ੍ਰੇਲੀਆ ਦੀ 14 ਮੈਂਬਰੀ ਟੀਮ ਵਿਚ ਵਿਚ ਸ਼ਾਮਲ ਕੀਤਾ ਗਿਆ ਹੈ।
ਆਸਟ੍ਰੇਲੀਆ ਤੇ ਪਾਕਿਸਤਾਨ ਵਿਚਾਲੇ ਪਹਿਲਾ ਮੈਚ 4 ਨਵੰਬਰ ਨੂੰ ਮੈਲਬੋਰਨ, ਦੂਜਾ ਮੈਚ 8 ਨਵੰਬਰ ਨੂੰ ਐਡੀਲੇਡ ਓਵਲ ਤੇ ਤੀਜਾ ਤੇ ਆਖਰੀ ਮੈਚ 10 ਨਵੰਬਰ ਨੂੰ ਪਰਥ ਵਿਚ ਖੇਡਿਆ ਜਾਵੇਗਾ।
ਆਸਟ੍ਰੇਲੀਆ ਦੀ ਟੀਮ ਇਸ ਤਰ੍ਹਾਂ ਹੈ- ਪੈਟ ਕਮਿੰਸ (ਕਪਤਾਨ), ਸੀਨ ਐਬੋਟ, ਕੂਪਰ ਕੋਨੋਲੀ, ਜੈਕ ਫ੍ਰੇਜ਼ਰ ਮੈਕਗਰਕ, ਆਰੋਨ ਹਾਰਡੀ, ਜੋਸ਼ ਹੇਜ਼ਲਵੁੱਡ, ਜੋਸ਼ ਇੰਗਲਿਸ, ਮਾਰਨਸ ਲਾਬੂਸ਼ੇਨ, ਗਲੇਨ ਮੈਕਸਵੈੱਲ, ਮੈਥਿਊ ਸ਼ਾਟ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇੰਸ, ਐਡਮ ਜ਼ਾਂਪਾ।
ਹਾਕੀ ਇੰਡੀਆ ਲੀਗ ਦੀ ਨਿਲਾਮੀ ਦੇ ਦੂਜੇ ਦਿਨ 40 ਲੱਖ ’ਚ ਵਿਕਿਆ ਬੈਲਜੀਅਮ ਦਾ ਵਿਕਟਰ
NEXT STORY