ਸਪੋਰਟਸ ਡੈਸਕ : ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਸਭ ਦੀਆਂ ਨਜ਼ਰਾਂ ਬੁੱਧਵਾਰ ਨੂੰ ਹੋਣ ਵਾਲੇ ਇਸ ਮੈਚ 'ਤੇ ਹੋਣਗੀਆਂ। ਇਸ ਵਿਸ਼ਵ ਕੱਪ 'ਚ ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੋਹਲੀ ਅਤੇ ਰੋਹਿਤ ਦੇ ਨਾਲ-ਨਾਲ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਵੀ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਤਿੰਨੋਂ ਖਿਡਾਰੀ ਨਿਊਜ਼ੀਲੈਂਡ ਲਈ ਘਾਤਕ ਸਾਬਤ ਹੋ ਸਕਦੇ ਹਨ।
ਕੋਹਲੀ ਇਸ ਵਾਰ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 9 ਮੈਚਾਂ 'ਚ 594 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 2 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ ਹਨ। ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਪਿਛਲੇ ਮੈਚ 'ਚ 95 ਦੌੜਾਂ ਬਣਾਈਆਂ ਸਨ। ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਸੀ। ਪਰ ਉਸ ਨੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਕੋਹਲੀ ਇਸ ਵਾਰ ਵੀ ਨਿਊਜ਼ੀਲੈਂਡ ਖਿਲਾਫ ਵੱਡੀ ਪਾਰੀ ਖੇਡ ਸਕਦਾ ਹੈ। ਉਹ ਫਾਰਮ 'ਚ ਹੈ ਅਤੇ ਕਈ ਧਮਾਕੇਦਾਰ ਪਾਰੀਆਂ ਖੇਡ ਚੁੱਕਾ ਹੈ।
ਇਹ ਵੀ ਪੜ੍ਹੋ : ਪ੍ਰਮੋਦ ਭਗਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਾਪਾਨ ਬੈਡਮਿੰਟਨ ਟੂਰਨਾਮੈਂਟ 'ਚ ਜਿੱਤਿਆ ਸੋਨ ਤਮਗਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨਿਊਜ਼ੀਲੈਂਡ ਖਿਲਾਫ ਪਿਛਲੇ ਮੈਚ 'ਚ 46 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਪਰ ਇਸ ਵਾਰ ਪ੍ਰਸ਼ੰਸਕ ਉਸ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰਨਗੇ। ਰੋਹਿਤ ਨੇ ਹੁਣ ਤੱਕ 9 ਮੈਚਾਂ 'ਚ 503 ਦੌੜਾਂ ਬਣਾਈਆਂ ਹਨ। ਉਸ ਨੇ ਸੈਂਕੜਾ ਵੀ ਲਗਾਇਆ ਹੈ।
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਸ਼ੰਮੀ ਨੇ ਇਸ ਵਾਰ ਪੰਜ ਮੈਚ ਖੇਡੇ ਹਨ ਅਤੇ 16 ਵਿਕਟਾਂ ਲਈਆਂ ਹਨ। ਉਸ ਦੇ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਨੂੰ ਪਲੇਅਰ ਆਫ ਦਾ ਮੈਚ ਵੀ ਚੁਣਿਆ ਗਿਆ। ਸ਼ੰਮੀ ਨਿਊਜ਼ੀਲੈਂਡ ਖਿਲਾਫ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਸਕਦਾ ਹੈ। ਉਸ ਨੇ ਲੀਗ ਮੈਚ 'ਚ ਨਿਊਜ਼ੀਲੈਂਡ ਖਿਲਾਫ 5 ਵਿਕਟਾਂ ਲਈਆਂ ਸਨ। ਸ਼ਮੀ ਨੇ 10 ਓਵਰਾਂ 'ਚ 54 ਦੌੜਾਂ ਦਿੱਤੀਆਂ ਸਨ।
ਇਹ ਵੀ ਪੜ੍ਹੋ : World Cup: ਸੈਮੀਫ਼ਾਈਨਲ 'ਚ ਭਾਰਤ ਖ਼ਿਲਾਫ਼ ਇਹ ਦਾਅ ਖੇਡ ਸਕਦੀ ਹੈ ਨਿਊਜ਼ੀਲੈਂਡ ਦੀ ਟੀਮ, ਪ੍ਰੈਕਟਿਸ ਤੋਂ ਮਿਲੇ ਸੰਕੇਤ
ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਤੋਂ ਬਾਅਦ ਦੂਜਾ ਸੈਮੀਫਾਈਨਲ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ 16 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਹੋਵੇਗਾ। ਇਸ ਤੋਂ ਬਾਅਦ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੱਟ ਦੇ ਬਾਵਜੂਦ ਬਾਵੂਮਾ ਨੇ ਅਭਿਆਸ ਸੈਸ਼ਨ ’ਚ ਲਿਆ ਹਿੱਸਾ
NEXT STORY