ਪੁਣੇ— ਲਗਾਤਾਰ ਦੋ ਜਿੱਤਾਂ ਨਾਲ ਉਤਸ਼ਾਹਿਤ ਸ਼੍ਰੀਲੰਕਾ ਨੂੰ ਵਨਡੇ ਵਿਸ਼ਵ ਕੱਪ 'ਚ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਕੱਲ੍ਹ ਭਾਵ ਸੋਮਵਾਰ ਨੂੰ ਪੁਣੇ 'ਚ ਦੁਪਹਿਰ 2 ਵਜੇ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਮੈਚ 'ਚ ਨਿਰਾਸ਼ਾ ਤੋਂ ਬਚਣਾ ਹੋਵੇਗਾ। ਸ਼੍ਰੀਲੰਕਾ ਅਤੇ ਅਫਗਾਨਿਸਤਾਨ ਨੇ ਹੁਣ ਤੱਕ ਪੰਜ ਮੈਚਾਂ ਵਿੱਚ ਦੋ-ਦੋ ਜਿੱਤਾਂ ਦਰਜ ਕੀਤੀਆਂ ਹਨ ਅਤੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਦੌੜ ਵਿੱਚ ਸ਼ਾਮਲ ਹਨ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਆਪਣੇ ਬਾਕੀ ਸਾਰੇ ਮੈਚ ਜਿੱਤਣੇ ਹੋਣਗੇ ਅਤੇ ਬਾਕੀ ਮੈਚਾਂ ਦੇ ਨਤੀਜੇ ਵੀ ਉਨ੍ਹਾਂ ਦੇ ਅਨੁਕੂਲ ਹੋਣ ਦੀ ਅਰਦਾਸ ਕਰਨੀ ਹੋਵੇਗੀ।
ਹਾਲਾਂਕਿ ਇਸ ਮੈਚ 'ਚ ਸਿਰਫ਼ ਇਕ ਟੀਮ ਹੀ ਜਿੱਤੇਗੀ ਅਤੇ ਅਜਿਹੀ ਸਥਿਤੀ 'ਚ ਦੂਜੀ ਟੀਮ ਦੀ ਸੰਭਾਵਨਾ ਲਗਭਗ ਖਤਮ ਹੋ ਜਾਵੇਗੀ। ਪਹਿਲੇ ਤਿੰਨ ਮੈਚਾਂ 'ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸ਼੍ਰੀਲੰਕਾ ਨੇ ਅਗਲੇ ਦੋ ਮੈਚ ਜਿੱਤ ਕੇ ਆਪਣੀਆਂ ਉਮੀਦਾਂ ਵਧਾ ਦਿੱਤੀਆਂ ਹਨ ਪਰ ਜੇਕਰ ਉਹ ਅਫਗਾਨਿਸਤਾਨ ਨੂੰ ਘੱਟ ਸਮਝਦਾ ਹੈ ਤਾਂ ਇਹ ਉਸ ਦੀ ਵੱਡੀ ਗਲਤੀ ਹੋਵੇਗੀ। ਅਫਗਾਨਿਸਤਾਨ ਨੇ ਇੰਗਲੈਂਡ ਅਤੇ ਪਾਕਿਸਤਾਨ ਨੂੰ ਹਰਾ ਕੇ ਆਪਣੀ ਸਮਰੱਥਾ ਨੂੰ ਚੰਗੀ ਤਰ੍ਹਾਂ ਦਿਖਾਇਆ ਹੈ ਅਤੇ ਹੁਣ ਸ਼੍ਰੀਲੰਕਾ ਖ਼ਿਲਾਫ਼ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ।
ਇਹ ਵੀ ਪੜ੍ਹੋ-ਬਿਨਾਂ ਬਾਹਵਾਂ ਤੋਂ ਹੀ ਤੀਰਅੰਦਾਜ਼ ਸ਼ੀਤਲ ਨੇ ਦੂਜੀ ਵਾਰ ਵਿੰਨ੍ਹਿਆ ਸੋਨੇ ’ਤੇ ਨਿਸ਼ਾਨਾ
ਲਾਹਿਰੂ ਕੁਮਾਰਾ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਜ਼ਬਰਦਸਤ ਫੀਲਡਿੰਗ ਦੀ ਬਦੌਲਤ ਸ਼੍ਰੀਲੰਕਾ ਨੇ ਇੰਗਲੈਂਡ ਖ਼ਿਲਾਫ਼ ਆਖਰੀ ਮੈਚ ਜਿੱਤ ਲਿਆ। ਤਜਰਬੇਕਾਰ ਆਲਰਾਊਂਡਰ ਐਂਜੇਲੋ ਮੈਥਿਊਜ਼ ਨੂੰ ਸ਼ਾਮਲ ਕਰਨ ਨਾਲ ਟੀਮ ਨੂੰ ਮਜ਼ਬੂਤੀ ਮਿਲੀ ਹੈ। ਹਾਲਾਂਕਿ, ਸ਼੍ਰੀਲੰਕਾ ਨੂੰ ਅਫਗਾਨਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਝਟਕਾ ਲੱਗਾ ਹੈ ਕਿਉਂਕਿ ਕੁਮਾਰਾ ਸੱਟ ਕਾਰਨ ਮੁਕਾਬਲੇ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਦੀ ਜਗ੍ਹਾ ਦੁਸ਼ਮੰਤਾ ਚਮੀਰਾ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਕੁਮਾਰਾ ਦੇ ਆਊਟ ਹੋਣ ਨਾਲ ਦੂਜੇ ਗੇਂਦਬਾਜ਼ਾਂ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਹਨ। ਦਿਲਸ਼ਾਨ ਮਦੁਸ਼ੰਕਾ ਅਤੇ ਕੁਸਾਨ ਰਜਿਥਾ ਨੇ ਮੁਕਾਬਲੇ 'ਚ ਹੁਣ ਤੱਕ 11 ਅਤੇ 7 ਵਿਕਟਾਂ ਲਈਆਂ ਹਨ ਅਤੇ ਜੇਕਰ ਸ਼੍ਰੀਲੰਕਾ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਅਤੇ ਸਪਿਨਰ ਮਹੇਸ਼ ਤੀਕਸ਼ਣਾ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਬੱਲੇਬਾਜ਼ੀ ਵਿੱਚ, ਪਥੁਮ ਨਿਸਾਂਕਾ ਅਤੇ ਸਦਾਰਾ ਸਮਰਾਵਿਕਰਮਾ ਇਸ ਸਾਲ ਆਪਣੇ ਦੋ ਸਰਵੋਤਮ ਵਨਡੇ ਬੱਲੇਬਾਜ਼ਾਂ ਵਜੋਂ ਉਭਰੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਟੀਮ ਨੂੰ ਕਪਤਾਨ ਕੁਸਲ ਮੈਂਡਿਸ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ।
ਇਹ ਵੀ ਪੜ੍ਹੋ- ਬਾਬਰ ਆਜ਼ਮ ਦੇ ਰਿਕਾਰਡ ਅਤੇ ਰੈਂਕਿੰਗ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ : ਗੌਤਮ ਗੰਭੀਰ
ਜਿੱਥੋਂ ਤੱਕ ਅਫਗਾਨਿਸਤਾਨ ਦੀ ਗੱਲ ਹੈ ਤਾਂ ਉਸ ਦੇ ਵਲੋਂ ਹੁਣ ਤੱਕ ਰਹਿਮਾਨਉੱਲ੍ਹਾ ਗੁਰਬਾਜ਼ ਨੇ ਸਭ ਤੋਂ ਵੱਧ 224 ਦੌੜਾਂ ਬਣਾਈਆਂ ਹਨ ਪਰ ਇਬਰਾਹਿਮ ਜ਼ਦਰਾਨ, ਹਸ਼ਮਤੁੱਲਾਹ ਸ਼ਹੀਦੀ, ਰਹਿਮਤ ਸ਼ਾਹ ਨੇ ਵੀ ਪਿਛਲੇ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਸ੍ਰੀਲੰਕਾ ਖ਼ਿਲਾਫ਼ ਆਤਮਵਿਸ਼ਵਾਸ ਬਰਕਰਾਰ ਰੱਖਣਾ ਚਾਹੁਣਗੇ। ਗੇਂਦਬਾਜ਼ੀ 'ਚ ਅਫਗਾਨਿਸਤਾਨ ਦੀ ਜ਼ਿੰਮੇਵਾਰੀ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਅਤੇ ਰਾਸ਼ਿਦ ਖਾਨ, ਮੁਹੰਮਦ ਨਬੀ ਅਤੇ ਮੁਜੀਬ ਉਰ ਰਹਿਮਾਨ ਦੀ ਸਪਿਨ ਤਿਕੜੀ 'ਤੇ ਨਿਰਭਰ ਕਰੇਗੀ।
ਇਸ ਤਰ੍ਹਾਂ ਹੋ ਸਕਦੀ ਹੈ ਟੀਮ:
ਸ਼੍ਰੀਲੰਕਾ : ਕੁਸਲ ਮੇਂਡਿਸ (ਕਪਤਾਨ), ਕੁਸਲ ਪਰੇਰਾ, ਪਥੁਮ ਨਿਸਾਂਕਾ, ਦੁਸ਼ਮੰਤ ਚਮੀਰਾ, ਦਿਮੁਥ ਕਰੁਣਾਰਤਨੇ, ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੇ ਡੀ ਸਿਲਵਾ, ਮਹੇਸ਼ ਤੀਕਸ਼ਾਨਾ, ਦੁਨੀਥ ਵੇਲਾਲੇਜ, ਕਸੁਨ ਰਾਜੀਥਾ, ਐਂਜਲੋ ਮੈਥਿਊਜ਼, ਦਿਲਸ਼ਾਨ ਮਦੁਸ਼ੰਕਾ, ਦੁਸ਼ਾਨ ਹੇਮੰਥਾ, ਚਮਿਕਾ ਕਰੁਣਾਰਤਨੇ।
ਅਫਗਾਨਿਸਤਾਨ: ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕੇਟਕੀਪਰ), ਇਬਰਾਹਿਮ ਜ਼ਦਰਾਨ, ਰਿਆਜ਼ ਹਸਨ, ਰਹਿਮਤ ਸ਼ਾਹ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਇਕਰਾਮ ਅਲੀਖਿਲ (ਵਿਕੇਟ), ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨੂਰ ਅਹਿਮਦ, ਫਜ਼ਲਹਕ ਫਾਰੂਕੀ, ਅਬਦੁਲ ਰਹਿਮਾਨ ਅਤੇ ਨਵੀਨ ਉਲ ਹੱਕ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਬਣਾਈਆਂ 18,000 ਦੌੜਾਂ, ਅਜਿਹਾ ਕਰਨ ਵਾਲੇ ਬਣੇ ਪੰਜਵੇਂ ਭਾਰਤੀ
NEXT STORY