ਮੈਲਬੋਰਨ— ਆਸਟਰੇਲੀਆਈ ਬੱਲੇਬਾਜ਼ ਡਾਰਸੀ ਸ਼ਾਰਟ ਐਤਵਾਰ ਤੋਂ ਵਿਜ਼ਾਗ 'ਚ ਪਹਿਲੇ ਟੀ-20 ਕੌਮਾਂਤਰੀ ਦੇ ਨਾਲ ਸ਼ੁਰੂ ਹੋਣ ਵਾਲੀ ਸੀਮਿਤ ਓਵਰ ਦੀ ਸੀਰੀਜ਼ ਲਈ ਟੀਮ 'ਚ ਜਗ੍ਹਾ ਵਧਾਉਣ ਦਾ ਮੌਕਾ ਵਧਾਉਣ ਦੇ ਮੱਦੇਨਜ਼ਰ ਭਾਰਤ ਦੇ ਸਾਬਕਾ ਸਪਿਨਰ ਸ਼੍ਰੀਧਰਨ ਸ਼੍ਰੀਰਾਮ ਦੇ ਨਾਲ ਆਪਣੀ ਸਪਿਨ ਗੇਂਦਬਾਜ਼ੀ 'ਤੇ ਕੰਮ ਕਰ ਰਹੇ ਹਨ।
ਉਨ੍ਹਾਂ ਕ੍ਰਿਕਟ ਡਾਟ ਕਾਮ ਏ.ਯੂ ਨੂੰ ਕਿਹਾ, ''ਮੈਂ ਅਗਸਤ ਅਤੇ ਸਤੰਬਰ 'ਚ ਏ ਦੌਰੇ 'ਚ ਸ਼੍ਰੀਰਾਮ ਦੇ ਨਾਲ ਕਾਫੀ ਕੰਮ ਕੀਤਾ। ਉਦੋਂ ਇਹ ਚੰਗਾ ਰਿਹਾ ਸੀ ਅਤੇ ਮੈਂ ਕੱਲ ਅਤੇ ਅੱਜ ਵੀ ਉਨ੍ਹਾਂ ਨਾਲ ਕੁਝ ਕੰਮ ਕੀਤਾ। ਮੈਂ ਸਿਰਫ ਚੀਜ਼ਾਂ ਨੂੰ ਬਿਹਤਰ ਕਰ ਕੇ ਥੋੜ੍ਹਾ ਸੁਧਾਰ ਲਿਆਉਣ ਦੀ ਕੋਸ਼ਿਸ ਕਰ ਰਿਹਾ ਹਾਂ।'' ਸ਼ਾਨ ਮਾਰਸ਼ ਦੇ ਕਵਰ 'ਤੇ 15 ਮੈਂਬਰੀ ਟੀਮ 'ਚ ਸ਼ਾਮਲ ਸ਼ਾਰਟ ਨੇ ਕਿਹਾ, ''ਜੇਕਰ ਮੈਂ ਵਨ ਡੇ ਕ੍ਰਿਕਟ 'ਚ ਦੋ ਜਾਂ ਤਿੰਨ ਓਵਰ ਕਰ ਸਕਾਂ ਜਾਂ ਫਿਰ ਚਾਰ ਜਾਂ ਪੰਜ ਓਵਰ ਵੀ ਤਾਂ ਇਸ ਨਾਲ ਮੇਰੀ ਚੋਣ 'ਚ ਮਦਦ ਮਿਲੇਗੀ ਅਤੇ ਉਮੀਦ ਕਰਦਾ ਹਾਂ ਕਿ ਇਹ ਮੇਰੇ ਪੱਖ 'ਚ ਰਹੇਗਾ।''
ਇਸ ਆਸਟਰੇਲੀਆਈ ਧਾਕੜ ਨੇ ਬਣਾਇਆ ਭਾਰਤ ਨੂੰ ਹਰਾਉਣ ਦਾ ਵੱਡਾ ਪਲਾਨ
NEXT STORY