ਨਵੀਂ ਦਿੱਲੀ-ਦਬੰਗ ਦਿੱਲੀ ਕੇ. ਸੀ. ਨੇ ਤਿਆਗਰਾਜ ਇਨਡੋਰ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ 12ਵੇਂ ਸੀਜ਼ਨ ਦੇ ਫਾਈਨਲ ਮੁਕਾਬਲੇ ਵਿਚ ਪੁਨੇਰੀ ਪਲਟਣ ਨੂੰ 31-18 ਨਾਲ ਹਰਾ ਕੇ ਦੂਜੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।ਪਟਨਾ ਪਾਈਰੇਟਸ ਤੇ ਜੈਪੁਰ ਪਿੰਕ ਪੈਂਥਰਸ ਤੋਂ ਬਾਅਦ ਦੋ ਜਾਂ ਉਸ ਤੋਂ ਵੱਧ ਵਾਰ ਖਿਤਾਬ ਜਿੱਤਣ ਵਾਲੀ ਦਿੱਲੀ ਤੀਜੀ ਟੀਮ ਬਣ ਗਈ ਹੈ। ਨਾਲ ਹੀ ਮਨਪ੍ਰੀਤ ਸਿੰਘ ਤੋਂ ਬਾਅਦ ਜੋਗਿੰਦਰ ਨਰਵਾਲ ਦੂਜਾ ਅਜਿਹਾ ਕੋਚ ਬਣਿਆ ਹੈ, ਜਿਸ ਨੇ ਕੋਚ ਤੇ ਕਪਤਾਨ ਦੇ ਤੌਰ ’ਤੇ ਖਿਤਾਬ ਜਿੱਤਿਆ ਹੈ।
ਖਤਮ ਹੋ ਸਕਦੈ ਇੰਤਜ਼ਾਰ, ਇਕ-ਦੋ ਦਿਨ 'ਚ ਭਾਰਤ ਪਹੁੰਚ ਸਕਦੀ ਹੈ ਏਸ਼ੀਆ ਕੱਪ ਟਰਾਫੀ
NEXT STORY