ਨਵੀਂ ਦਿੱਲੀ— ਕੋਵਿਡ-19 ਕਾਰਣ ਸਮੇਤ ਕਈ ਦੇਸ਼ਾਂ ਵਿਚ ਲਾਕਡਾਊਨ ਐਲਾਨ ਹੈ ਤੇ ਖੇਡ ਪ੍ਰਤੀਯੋਗਿਤਾਵਾਂ ਨਾ ਹੋਣ ਕਾਰਨ ਧਾਕੜ ਹਸਤੀਆਂ ਆਪਣੇ-ਆਪਣੇ ਘਰਾਂ 'ਚ ਸਮਾਂ ਬਿਤਾ ਰਹੀਆਂ ਹਨ। ਅਜਿਹੇ ਵਿਚ ਕੋਈ ਕ੍ਰਿਕਟਰ ਗਾਇਕ ਬਣਿਆ ਹੈ ਤਾਂ ਕੋਈ ਡਾਂਸ ਦੀ ਵੀਡੀਓ ਸ਼ੇਅਰ ਕਰ ਰਿਹਾ ਹੈ। ਇਸ ਵਿਚਾਲੇ ਆਸਟਰੇਲੀਆ ਦੇ ਸਾਬਕਾ ਉਪ ਕਪਤਾਨ ਡੇਵਿਡ ਵਾਰਨਰ ਨੇ ਆਪਣੀ ਬੇਟੀ ਨਾਲ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਬਾਲੀਵੁੱਡ ਦੇ ਗੀਤ 'ਸ਼ੀਲਾ ਕੀ ਜਵਾਨ' ਉੱਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਕਰੀਅਰ ਵਿਚ 84 ਟੈਸਟ, 123 ਵਨ ਡੇ ਤੇ 79 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਓਪਨਰ ਵਾਰਨਰ ਨੇ ਇਕ ਨਹੀਂ, ਸਗੋਂ 2 ਵੀਡੀਓ ਇਸ ਗੀਤ 'ਤੇ ਸ਼ੇਅਰ ਕੀਤੀਆਂ। ਹਾਲਾਂਕਿ ਦੋਵਾਂ ਵਿਚ ਉਹ ਆਪਣੀ ਬੇਟੀ ਨਾਲ ਇਕ ਹੀ ਗੀਤ 'ਸ਼ੀਲਾ ਕੀ ਜਵਾਨੀ' ਉੱਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ।
ਵਾਰਨਰ ਨੇ ਜਿਹੜੀ ਪਹਿਲੀ ਵੀਡੀਓ ਬਣਾਈ, ਉਸ ਤਕਰੀਬਨ 5 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ। ਉੱਥੇ ਹੀ ਦੂਜੀ ਵੀਡੀਓ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਭਾਰਤ ਨੇ ਮੈਨੂੰ ਇਕ ਹੋਰ ਵੀਡੀਓ ਬਣਾਉਣ ਲਈ ਕਿਹਾ। 33 ਸਾਲਾ ਵਾਰਨਰ ਸਮੇਤ ਕਈ ਆਸਟਰੇਲੀਆ ਖਿਡਾਰੀ ਭਾਰਤ ਵਿਚ ਆਈ. ਪੀ. ਐੱਲ. ਖੇਡਣ ਆਉਂਦੇ ਹਨ ਤੇ ਸੰਭਵ ਹੈ ਕਿ ਉਨ੍ਹਾਂ ਨੇ ਵੀ ਉਦੋਂ ਹੀ ਇਸ ਗੀਤ ਨੂੰ ਪਹਿਲੀ ਵਾਰ ਸੁਣਿਆ ਹੋਵੇਗਾ। ਵਾਰਨਰ ਦੀ ਕਪਤਾਨੀ ਵਿਚ ਸਨਰਾਈਜ਼ਰਜ਼ ਹੈਦਰਾਬਾਦ ਟੀਮ ਆਈ. ਪੀ. ਐੱਲ. ਖਿਤਾਬ ਜਿੱਤ ਚੁੱਕੀ ਹੈ। ਵਾਰਨਰ ਨੇ ਹਾਲ ਹੀ ਵਿਚ ਦੱਸਿਆ ਸੀ ਕਿ ਉਹ ਆਪਣੀ ਬੇਟੀ ਦੇ ਕਹਿਣ 'ਤੇ ਟਿਕਟਾਕ 'ਤੇ ਅਕਾਊਂਟ ਬਣਾ ਰਿਹਾ ਹੈ। ਕੋਵਿਡ-19 ਤੋਂ ਬਚਾਅ ਦੇ ਤੌਰ 'ਤੇ ਵਾਰਨਰ ਆਪਣੇ ਘਰ 'ਚ ਹੀ ਹੈ ਤੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹੈ। ਉਸ ਨੇ ਇਸ ਤੋਂ ਪਹਿਲਾਂ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਸਨ।
ਲਾਕਡਾਊਨ 'ਚ ਪ੍ਰਦਰਸ਼ਨ ਵਿਚ ਸੁਧਾਰ ਕਰਨ ਦਾ ਮੌਕਾ ਰਹੇਗਾ : ਸੁਨੀਲ
NEXT STORY