ਸੇਂਟ ਜੋਂਸ/ਏਂਟੀਗਾ (ਭਾਸ਼ਾ)- 2 ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਵੈਸਟਇੰਡੀਜ਼ ਦੀ ਟੀਮ ਦੇ ਮੈਂਬਰ ਅਤੇ ਸਾਬਕਾ ਕਪਤਾਨ ਡੇਰੇਨ ਸੈਮੀ ਨੂੰ ਕ੍ਰਿਕਟ ਵੈਸਟਇੰਡੀਜ਼ (ਸੀ. ਡਬਲਯੂ. ਆਈ.) ਬੋਰਡ ’ਚ ਆਜ਼ਾਦ ਗੈਰ-ਮੈਂਬਰ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਸੀ. ਡਬਲਯੂ. ਆਈ. ਬੋਰਡ ਦੀ 17 ਜੂਨ ਨੂੰ ਹੋਈ ਬੈਠਕ ’ਚ ਇਹ ਫੈਸਲਾ ਕੀਤਾ ਗਿਆ ਸੀ।
ਸਾਲ 2012 ਅਤੇ 2016 ’ਚ ਖਿਤਾਬੀ ਜਿੱਤ ਦੌਰਾਨ ਵੈਸਟਇੰਡੀਜ਼ ਦੀ ਅਗਵਾਈ ਕਰਨ ਵਾਲੇ ਸੈਮੀ ਉਨ੍ਹਾਂ 3 ਆਜ਼ਾਦ ਨਿਰਦੇਸ਼ਕਾਂ ’ਚ ਸ਼ਾਮਲ ਹਨ, ਜਿਨ੍ਹਾਂ ਦੀ ਨਿਯੁਕਤੀ ਨੂੰ ਪਿਛਲੇ ਵੀਰਵਾਰ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ। ਵੈਸਟਇੰਡੀਜ਼ ਵੱਲੋਂ 38 ਟੈਸਟ, 126 ਵਨਡੇ ਅਤੇ 68 ਟੀ-20 ਅੰਤਰਰਾਸ਼ਟਰੀ ਖੇਡਣ ਵਾਲੇ 37 ਸਾਲ ਦੇ ਸੈਮੀ ਅਜੇ ਪਾਕਿਸਤਾਨ ਸੁਪਰ ਲੀਗ ਟੀਮ ਪੇਸ਼ਾਵਰ ਜਾਲਮੀ ਦੇ ਮੁੱਖ ਕੋਚ ਹਨ। ਉਹ ਕੈਰੇਬਿਆਈ ਪ੍ਰੀਮਿਅਰ ਲੀਗ ’ਚ ਸੇਂਟ ਲੂਸੀਆ ਜੋਕਸ ਦੇ ਕ੍ਰਿਕਟ ਸਲਾਹਕਾਰ ਵੀ ਹਨ।
ਟੋਕੀਓ ਗਰਵਨਰ ਓਲੰਪਿਕ ਤੋਂ ਪਹਿਲਾਂ ਥਕਾਵਟ ਦੂਰ ਕਰਨ ਲਈ ਲਵੇਗੀ ਛੁੱਟੀ
NEXT STORY