ਨਵੀਂ ਦਿੱਲੀ, (ਬਿਊਰੋ)— ਸਾਊਥ ਅਫਰੀਕੀ ਬੱਲੇਬਾਜ਼ ਡੇਵਿਡ ਮਿਲਰ ਬੰਗਲਾਦੇਸ਼ ਦੇ ਖਿਲਾਫ ਸੈਂਕੜੇ ਵਾਲੀ ਪਾਰੀ ਖੇਡ ਕੇ ਸੁਰਖੀਆਂ 'ਚ ਆ ਗਏ ਹਨ। ਇਸ ਸ਼ਾਨਦਾਰ ਪਾਰੀ ਦੀ ਬਦੌਲਤ ਇਨ੍ਹਾਂ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ ਪਰ ਇਨ੍ਹਾਂ ਦੇ ਇਕ ਛੱਕੇ ਨੇ ਸਟੇਡੀਅਮ 'ਚ ਬੈਠੇ 'ਚ ਬੱਚੇ ਨੂੰ ਫੱਟੜ ਕਰ ਦਿੱਤਾ।
ਦਰਅਸਲ, ਇਹ ਘਟਨਾ ਮੈਚ ਦੇ 15ਵੇਂ ਓਵਰ 'ਚ ਹੋਈ। ਇਸ ਓਵਰ ਦੀ ਪੰਜਵੀਂ ਗੇਂਦ 'ਤੇ ਮਿਲਰ ਨੇ ਲਾਂਗ ਆਫ ਦੀ ਜ਼ਬਰਦਸਤ ਸ਼ਾਟ ਖੇਡੀ। ਇਸ ਸ਼ਾਟ ਨਾਲ ਗੇਂਦ ਸਟੇਡੀਅਮ 'ਚ ਬੈਠੇ ਇਕ ਬੱਚੇ ਦੇ ਮੋਢੇ 'ਤੇ ਲੱਗੀ। ਗੇਂਦ ਉਸ ਬੱਚੇ ਨੂੰ ਇੰਨੀ ਜ਼ੋਰ ਨਾਲ ਲੱਗੀ ਉਹ ਰੋਣ ਲੱਗਾ। ਇਹ ਘਟਨਾ ਕੈਮਰੇ 'ਚ ਕੈਦ ਹੋ ਗਈ, ਜਿਸ 'ਚ ਬੱਚਾ ਆਪਣਾ ਮੋਢਾ ਫੜ ਕੇ ਰੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਡੇਵਿਡ ਮਿਲਰ ਨੇ ਸਿਰਫ 35 ਗੇਂਦਾਂ 'ਤੇ ਸੈਂਕੜਾ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ ਜਿਸ ਨਾਲ ਦੱਖਣੀ ਅਫਰੀਕਾ ਨੇ ਦੂਜੇ ਅਤੇ ਅੰਤਿਮ ਟੀ-20 ਕੌਮਾਂਤਰੀ ਕ੍ਰਿਕਟ ਮੈਚ 'ਚ ਬੰਗਲਾਦੇਸ਼ ਨੂੰ 83 ਦੌੜਾਂ ਨਾਲ ਹਰਾ ਕੇ ਤਿੰਨਾਂ ਫਾਰਮੈਟਾਂ 'ਚ ਕਲੀਨ ਸਵੀਪ ਕੀਤਾ। ਮਿਲਰ ਨੇ 35 ਗੇਂਦਾਂ 'ਤੇ 7 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ ਅਜੇਤੂ 101 ਦੌੜਾਂ ਬਣਾਈਆਂ ਅਤੇ ਇਸ ਵਿਚਾਲੇ ਸਿਰਫ 35 ਗੇਂਦਾਂ 'ਤੇ ਸੈਂਕੜਾ ਬਣਾ ਕੇ ਹਮਵਤਨ ਰਿਚਰਡ ਲੇਵੀ ਦੇ 2012 'ਚ ਨਿਊਜ਼ੀਲੈਂਡ ਦੇ ਖਿਲਾਫ 45 ਗੇਂਦਾਂ 'ਚ ਬਣਾਏ ਸੈਂਕੜੇ ਦੇ ਰਿਕਾਰਡ ਨੂੰ ਤੋੜਿਆ।
ਦ੍ਰਵਿੜ ਦੀ ਕੋਹਲੀ ਨੂੰ ਨਸੀਹਤ, ਸਿਰਫ ਟੈਟੂ ਵਾਲੇ ਖਿਡਾਰੀ ਹੀ ਮੈਚ ਨਹੀਂ ਜਿੱਤਾਉਂਦੇ
NEXT STORY