ਨਵੀਂ ਦਿੱਲੀ—ਬਾਲ ਟੈਂਪਰਿੰਗ ਦੇ ਚੱਲਦੇ 12 ਮਹੀਨਿਆਂ ਦਾ ਬੈਨ ਝੱਲ ਰਹੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਡੇਵਿਡ ਵਾਰਨਰ ਹੁਣ ਬੰਗਲਾਦੇਸ਼ 'ਚ ਜਾ ਕੇ ਖੇਡਣਗੇ। ਬੰਗਲਾਦੇਸ਼ ਪ੍ਰੀਮੀਅਰ ਲੀਗ ਯਾਨੀ ਬੀ.ਪੀ.ਐੱਲ. ਦੇ ਅਗਲੇ ਸੀਜ਼ਨ ਲਈ ਉਨ੍ਹਾਂ ਨੇ ਸਿਲਹਟ ਸਿਕਸਰ ਨਾਲ ਕਰਾਰ ਕੀਤਾ ਹੈ। ਵਾਰਨਰ 'ਤੇ 12 ਮਹੀਨਿਆਂ ਤੱਕ ਲਈ ਫਸਟਕਲਾਸ ਕ੍ਰਿਕਟ ਖੇਡਣ ਦੀ ਪਾਬੰਦੀ ਹੈ ਲਿਹਾਜ ਉਹ ਦੇਸ਼-ਵਿਦੇਸ਼ ਦੀਆਂ ਟੀ-20 ਲੀਗਜ਼ 'ਚ ਖੇਡ ਰਹੇ ਹਨ।
ਬੀ.ਪੀ.ਐੱਲ. ਦਾ ਨਵਾਂ ਸੀਜ਼ਨ ਅਗਲੇ ਸਾਲ ਪੰਜ ਜਨਵਰੀ ਤੋਂ ਸ਼ੁਰੂ ਹੋਵੇਗਾ। ਵਾਰਨਰ ਦੇ ਆਪਣੀ ਟੀਮ ਨਾਲ ਜੁੜਨ ਦਾ ਐਲਾਨ ਕਰਦੇ ਹੋਏ ਸਿਲਹਟ ਸਿਕਸਰਸ ਦੇ ਸੀ.ਈ.ਓ. ਯਾਸਿਰ ਉਬੈਦ ਨੇ ਕ੍ਰਿਕਬਜ ਨੂੰ ਦੱਸਿਆ ਹੈ ਕਿ ਟੀ-20 ਕ੍ਰਿਕਟ 'ਚ ਵਾਰਨਰ ਬਹੁਤ ਅਨੁਭਵੀ ਖਿਡਾਰੀ ਹਨ ਅਤੇ ਸਾਨੂੰ ਉਮੀਦ ਹੈ ਕਿ ਉਨ੍ਹਾਂ ਦਾ ਤਜੁਰਬਾ ਸਾਡੇ ਡ੍ਰੈਸਿੰਗ 'ਚ ਬਹੁਤ ਕੰਮ ਆਵੇਗਾ। ਵਾਰਨਰ ਦੇ ਇਲਾਵਾ ਦੂਜੇ ਵਿਦੇਸ਼ੀ ਪਲੇਅਰ ਦੇ ਤੌਰ 'ਤੇ ਇਸ ਟੀਮ ਨੇ ਨੇਪਾਲ ਦੇ ਖਿਡਾਰੀ ਸੰਦੀਪ ਨੂੰ ਵੀ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਸੰਦੀਪ ਇਸ ਤੋਂ ਪਹਿਲਾਂ ਆਈ.ਪੀ.ਐੱਲ. 'ਚ ਸ਼ਾਮਲ ਹੋਣ ਵਾਲੇ ਪਹਿਲੇ ਨੇਪਾਲੀ ਕ੍ਰਿਕਟਰ ਬਣੇ ਸਨ।
ਸਿਲਹਟ ਸਿਕਸਰਸ ਦੇ ਫੇਸਬੁੱਕ ਪੇਜ਼ 'ਤੇ ਡੇਬਿਡ ਵਾਰਨਰ ਨੇ ਆਪਣੀ ਇਸ ਟੀਮ ਨਾਲ ਜੁੜਨ ਦੀ ਪੁਸ਼ਟੀ ਕੀਤੀ ਹੈ। ਵਾਰਨਰ ਨੂੰ ਇਸੇ ਸਾਲ ਆਸਟ੍ਰੇਲੀਆ ਦੇ ਸਾਊਥ ਅਫਰੀਕਾ ਦੌਰੇ 'ਤੇ ਬਾਲ ਟੈਂਪਰਿੰਗ ਦਾ ਦੋਸ਼ੀ ਮੰਨਿਆ ਗਿਆ। ਉਸ ਸਮੇਂ ਦੇ ਕਪਤਾਨ ਸਟੀਵ ਸਮਿਥ ਦੇ ਨਾਲ ਉਨ੍ਹਾਂ 'ਤੇ 12 ਮਹੀਨਿਆਂ ਤੱਕ ਕ੍ਰਿਕਟ ਤੋਂ ਦੂਰ ਰਹਿਣ ਦੀ ਪਾਬੰਧੀ ਲਗਾਈ ਗਈ ਸੀ ਪਰ ਨਾਲ ਹੀ ਉਨ੍ਹਾਂ ਨੂੰ ਕਲੱਬ ਕ੍ਰਿਕਟ ਖੇਡਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।
ਸੰਗਠਨਾਂ ਦੀ ਲੜਾਈ ਦੇ ਚਲਦੇ ਭਾਰਤੀ ਜਿਮਨਾਸਟ ਦਾ ਓਲੰਪਿਕ 'ਚ ਖੇਡਣਾ ਹੋਇਆ ਮੁਸ਼ਕਲ
NEXT STORY