ਸਪੋਰਟਸ ਡੈਸਕ— ਆਸਟਰੇਲੀਆ ਕ੍ਰਿਕਟ ਖ਼ੁਦ ’ਤੇ ਲੱਗੇ ਬਾਲ ਟੈਂਪਰਿੰਗ ਦੇ ਦਾਗ਼ ਨੂੰ ਮਿਟਾਉਣ ਦੀ ਜਿੰਨੀ ਕੋਸ਼ਿਸ਼ ਕਰ ਰਿਹਾ ਹੈ। ਇਹ ਧੱਬਾ ਓਨਾ ਹੀ ਉਭਰ ਕੇ ਸਾਹਮਣੇ ਆ ਰਿਹਾ ਹੈ। ਸਾਲ 2018 ’ਚ ਸਾਊਥ ਅਫ਼ਰੀਕਾ ਖ਼ਿਲਾਫ਼ ਕੇਪਟਾਊਨ ਟੈਸਟ ਦੇ ਦੌਰਾਨ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ, ਡੇਵਿਡ ਵਾਰਨਰ ਤੇ ਕੈਮਰਨ ਬੇਨਕ੍ਰਾਫ਼ਟ ਨੇ ਹੀ ਆਸਟਰੇਲੀਆ ਕ੍ਰਿਕਟ ਦੀ ਸਾਖ਼ ਨੂੰ ਮਿੱਟੀ ’ਚ ਮਿਲਾ ਦਿੱਤਾ ਸੀ। ਬੇਨਕ੍ਰਾਫ਼ਟ ਗੇਂਦ ਨਾਲ ਛੇੜਛਾੜ ਕਰਦੇ ਹੋਏ ਰੰਗੇ ਹੱਥੀਂ ਫੜੇ ਗਏ ਸਨ। ਫਿਰ ਤਾਂ ਇਸ ਟੀਮ ’ਤੇ ਹਰ ਪਾਸਿਓਂ ਉਂਗਲੀ ਚੁੱਕੀ ਗਈ। ਇਸ ਤੋਂ ਬਾਅਦ ਸਮਿਥ, ਵਾਰਨਰ ਤੇ ਬੇਨਕ੍ਰਾਫ਼ਟ ਨੇ ਬਾਲ ਟੈਂਪਰਿੰਗ ’ਚ ਆਪਣੀ ਸ਼ਮੂਲੀਅਤ ਮੰਨੀ ਸੀ ਤੇ ਇਸ ਲਈ ਜਨਤਕ ਤੌਰ ’ਤੇ ਮੁਆਫ਼ੀ ਵੀ ਮੰਗੀ ਸੀ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ
ਘੱਟ ਲੋਕ ਹੀ ਜਾਣਦੇ ਹੋਣਗੇ ਕਿ ਇਸ ਵਿਾਵਦ ਦੀ ਜੜ੍ਹ ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਵਾਰਨਰ ਨਾਲ ਜੁੜੀ ਹੈ। ਜਿਨ੍ਹਾਂ ਨੇ ਇਸ ਘਟਨਾ ਦੇ ਬਾਅਦ ਰੋਂਦੇ ਹੋਏ ਕਿਹਾ ਸੀ ਕਿ ਇਹ ਸਭ ਉਨ੍ਹਾਂ ਕਾਰਨ ਹੀ ਹੋਇਆ ਹੈ। ਕੈਂਡਿਸ ਨੇ ਬਾਲ ਟੈਂਪਰਿੰਗ ਦੀ ਘਟਨਾ ਦੇ ਬਾਅਦ ਸੰਡੇ ਟੈਲੀਗ੍ਰਾਫ਼ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਵਾਰਨਰ ਨੇ ਸਭ ਕੁਝ ਉਨ੍ਹਾਂ ਦੀ ਵਜ੍ਹਾ ਕਰਕੇ ਹੀ ਕੀਤਾ ਹੈ।
ਪਹਿਲੇ ਟੈਸਟ ਮੈਚ ’ਚ ਭਿੜ ਗਏ ਸਨ ਵਾਰਨਰ ਤੇ ਡਿਕਾਕ
ਦਰਅਸਲ ਸਾਊਥ ਅਫ਼ਰੀਕਾ ਤੇ ਆਸਟਰੇਲੀਆ ਵਿਚਾਲੇ 2018 ’ਚ ਡਰਬਨ ’ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਟੀ-ਬ੍ਰੇਕ ’ਤੇ ਡਰੈਸਿੰਗ ਰੂਮ ’ਚ ਜਾਂਦੇ ਸਮੇਂ ਵਾਰਨਰ ਤੇ ਸਾਊਥ ਅਫ਼ਰੀਕਨ ਵਿਕਟਕੀਪਰ ਡਿਕਾਕ ਦੋਵੇਂ ਖਿਡਾਰੀ ਆਪਸ ’ਚ ਭਿੜ ਗਏ ਸਨ। ਰਿਪੋਰਟ ਮੁਤਾਬਕ ਡਿਾਕਾਕ ਨੇ ਉਨ੍ਹਾਂ ਦੀ ਪਤਨੀ ਕੈਂਡਿਸ ਵਾਰਨਰ ’ਤੇ ਭੱਦੇ ਕੁਮੈਂਟ ਕੀਤੇ ਸਨ, ਜਿਸ ਨੂੰ ਸੁਣ ਕੇ ਵਾਰਨਰ ਆਪਣਾ ਆਪਾ ਗੁਆ ਬੈਠੇ। ਡਿਕਾਕ ਨੇ ਵਾਰਨਰ ਦੇ ਸਾਹਮਣੇ ਸੋਨੀ ਬਿਲ ਵਿਲੀਅਮਸ ਦਾ ਨਾਂ ਲਿਆ ਸੀ। ਇਸ ਵਿਵਾਦ ਨੂੰ ਵਧਾਉਣ ’ਚ ਹਾਲਾਂਕਿ ਸਾਊਥ ਅਫ਼ੀਰਾਕੀ ਪ੍ਰਸ਼ੰਸਕ ਵੀ ਪਿੱਛੇ ਨਹੀਂ ਰਹੇ। ਪੋਰਟ ਐਲੀਜ਼ਾਬੇਥ ’ਚ ਦੂਜੇ ਟੈਸਟ ਦੇ ਦੌਰਾਨ ਕੁਝ ਪ੍ਰਸ਼ੰਸਕ ਰਗਬੀ ਖਿਡਾਰੀ ਸੋਨੀ ਬਿਲ ਦਾ ਮੁਖੌਟਾ ਪਹਿਨ ਕੇ ਆ ਗਏ ਸਨ। ਜਿਸ ਕਾਰਨ ਆਸਟਰੇਲੀਆਈ ਖਿਡਾਰੀ ਹੋਰ ਭੜਕ ਗਏ।
ਇਹ ਵੀ ਪੜ੍ਹੋ : ਰਾਹੁਲ ਚਾਹਰ ਮੰਗੇਤਰ ਇਸ਼ਾਨੀ ਨਾਲ ਗੋਆ ’ਚ ਮਨਾ ਰਹੇ ਛੁੱਟੀਆਂ
ਟਾਇਲਟ ਟ੍ਰਿਸਟ ਹੈ ਕੈਂਡਿਸ ਦੀ ਜ਼ਿੰਦਗੀ ਦਾ ਧੱਬਾ
ਦਰਅਸਲ ਕੈਂਡਿਸ ਦੀ ਜ਼ਿੰਦਗੀ ’ਚ 2007 ’ਚ ਵਾਪਰੀ ਇਕ ਘਟਨਾ ਕਾਲੇ ਧੱਬੇ ਦੀ ਤਰ੍ਹਾਂ ਹੈ ਜਿਸ ਨੂੰ ਉਹ ਭੁਲਾਉਣ ਦੀ ਕੋਸ਼ਿਸ ਕਰਦੀ ਹੈ। ਉਨ੍ਹਾਂ ਦਾ ਟਾਇਲਟ ਟ੍ਰਿਸਟ ਸਕੈਂਡਲ ਹੀ 2018 ’ਚ ਸਾਊਥ ਅਫ਼ਰੀਕਾ ਤੇ ਆਸਟਰੇਲੀਆ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ’ਚ ਛਾਇਆ ਰਿਹਾ ਸੀ। ਦਰਅਸਲ 2007 ’ਚ ਸਿਡਨੀ ਦੇ ਇਕ ਹੋਟਲ ਦੇ ਟਾਇਲਟ ’ਚ ਉਨ੍ਹਾਂ ਦੀ ਰਗਬੀ ਖਿਡਾਰੀ ਸੋਨੀ ਬਿਲ ਵਿਲੀਅਮਸ ਦੇ ਨਾਲ ਸਬੰਧ ਬਣਾਉਂਦੇ ਹੋਏ ਇਕ ਤਸਵੀਰ ਵਾਇਰਲ ਹੋ ਗਈ ਸੀ। ਇਸ ਤਸਵੀਰ ਨੂੰ ਉਨ੍ਹਾਂ ਦੇ ਨਾਲ ਦੇ ਕਿਸੇ ਵਿਆਕਤੀ ਨੇ ਲਿਆ ਸੀ। ਹਾਲਾਂਕਿ ਇਸ ਤੋਂ ਬਾਅਦ ਸੋਨੀ ਦਾ ਬਿਆਨ ਆਇਆ ਸੀ ਕਿ ਉਸ ਸਮੇਂ ਉਹ ਕਾਫ਼ੀ ਨਸ਼ੇ ’ਚ ਸਨ ਤੇ ਉਨ੍ਹਾਂ ਨੂੰ ਕੁਝ ਯਾਦ ਵੀ ਨਹੀਂ ਕਿ ਕੀ ਹੋਇਆ। ਕੈਂਡਿਸ ਨੇ ਵੀ ਕਿਹਾ ਸੀ ਕਿ ਨਸ਼ਾ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਘਟਨਾ ਦੇ ਬਾਅਦ ਕੈਂਡਿਸ ਆਪਣੇ ਕਰੀਅਰ ’ਤੇ ਧਿਆਨ ਲਗਾਉਣ ਲਈ ਪਰਥ ਚਲੀ ਗਈ ਸੀ। ਪਰ ਅੱਜ ਵੀ ਇਹ ਘਟਨਾ ਇਕ ਪਰਛਾਵੇਂ ਦੀ ਤਰ੍ਹਾਂ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਹੁਲ ਚਾਹਰ ਮੰਗੇਤਰ ਇਸ਼ਾਨੀ ਨਾਲ ਗੋਆ ’ਚ ਮਨਾ ਰਹੇ ਛੁੱਟੀਆਂ
NEXT STORY