ਮੈਡ੍ਰਿਡ- ਦਾਨਿਲ ਮੇਦਵੇਦੇਵ ਤੇ ਆਂਦਰੇ ਰੂਬਲੇਵ ਦੀ ਜਿੱਤ ਨਾਲ ਰੂਸ ਨੇ ਡੇਵਿਸ ਕੱਪ ਟੈਨਿਸ ਪ੍ਰਤੀਯੋਗਿਤਾ ਦੇ ਸੈਮੀਫਾਈਨਲ 'ਚ ਜਰਮਨੀ ਨੂੰ ਆਸਾਨੀ ਨਾਲ ਹਰਾ ਕੇ ਫ਼ਾਈਨਲ 'ਚ ਜਗ੍ਹਾ ਪੱਕੀ ਕੀਤੀ ਜਿੱਥੇ ਉਸ ਦਾ ਸਾਹਮਣਾ ਕ੍ਰੋਏਸ਼ੀਆ ਨਾਲ ਹੋਵੇਗਾ। ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ਼ ਮੇਦਵੇਦੇਵ ਨੇ ਜੇਨ ਲੇਨਾਰਡ ਸਟ੍ਰਫ 'ਤੇ 6-4, 6-4 ਨਾਲ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਰੂਬਲੇਵ ਨੇ ਡੋਮਿਨਿਕ ਕੋਏਫ਼ਰ 'ਤੇ 6-4, 6-0 ਨਾਲ ਆਸਾਨ ਜਿੱਤ ਨਾਲ ਆਪਣੇ ਦੇਸ਼ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਸ ਤੋਂ ਪਹਿਲਾਂ ਕ੍ਰੋਏਸ਼ੀਆ ਨੇ ਸਰਬੀਆ ਨੂੰ ਹਰਾ ਕੇ ਸ਼ੁੱਕਰਵਾਰ ਨੂੰ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਸੀ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਸਿੰਗਲ ਦੀ ਆਪਣੀ ਜਿੱਤ ਨੂੰ ਫ਼ੈਸਲਾਕੁੰਨ ਡਬਲਜ਼ ਮੈਚ 'ਚ ਦੋਹਰਾ ਨਾ ਸਕੇ। ਕ੍ਰੋਏਸ਼ੀਆ ਦੇ ਨਿਕੋਲਾ ਮੇਕਟਿਚ ਤੇ ਮੇਟ ਪੇਵਿਚ ਨੇ ਡਬਲਜ਼ ਮੁਕਾਬਲੇ 'ਚ ਜੋਕੋਵਿਚ ਤੇ ਫਿਲਿਫ ਕ੍ਰਾਜੀਨੋਵਿਚ ਨੂੰ 7-5, 6-1 ਨਾਲ ਹਰਾਇਆ। ਰੂਸ ਤੇ ਕ੍ਰੋਏਸ਼ੀਆ ਦੋਵੇਂ ਤੀਜੀ ਵਾਰ ਇਸ ਖਿਤਾਬ ਨੂੰ ਜਿੱਤਣ ਲਈ ਭਿੜਨਗੇ।
BWF World Tour : ਫਾਈਨਲ ਮੈਚ 'ਚ ਪੀ. ਵੀ. ਸਿੰਧੂ ਨੂੰ ਮਿਲੀ ਹਾਰ, ਚਾਂਦੀ ਦੇ ਤਮਗ਼ੇ ਨਾਲ ਕਰਨਾ ਪਿਆ ਸਬਰ
NEXT STORY