ਸੇਂਟ ਜਾਰਜ- ਏਡਨ ਮਾਰਕਰਾਮ ਅਤੇ ਕਵਿੰਟਨ ਡੀ ਕੌਕ ਦੇ ਵਿਚ ਦੂਜੇ ਵਿਕਟ ਦੇ ਲਈ 127 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਸ਼ਨੀਵਾਰ ਨੂੰ ਇੱਥੇ 5ਵੇਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਵੈਸਟਇੰਡੀਜ਼ ਨੂੰ 25 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਜਿੱਤੀ। ਮੈਨ ਆਫ ਦਿ ਮੈਚ ਮਾਰਕਰਾਮ ਨੇ 70 ਦੌੜਾਂ ਬਣਾਈਆਂ ਜੋ ਉਸਦੇ ਕਰੀਅਰ ਦਾ ਟਾਪ ਸਕੋਰ ਹੈ। ਡੀ ਕੌਕ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਅਤੇ 42 ਗੇਂਦਾਂ 'ਤੇ 60 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 168 ਦੌੜਾਂ ਬਣਾਈਆਂ। ਵੈਸਟਇੰਡੀਜ਼ ਦੀ ਟੀਮ 9 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਿੰਡੀਜ਼ ਨੂੰ 25 ਦੌੜਾਂ ਨਾਲ ਹਰਾਇਆ, 3-2 ਨਾਲ ਜਿੱਤੀ ਸੀਰੀਜ਼
ਕਵਿੰਟਨ ਡੀ ਕੌਕ ਨੇ 42 ਗੇਂਦਾਂ ਵਿਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਉਣ ਵਿਚ ਸਫਲ ਰਹੇ। ਟੀ-20 ਇੰਟਰਨੈਸ਼ਨਲ ਵਿਚ ਕੌਕ ਦਾ ਇਹ 9ਵਾਂ ਅਰਧ ਸੈਂਕੜਾ ਸੀ। ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੇ ਨਾਲ-ਨਾਲ ਦੱਖਣੀ ਅਫਰੀਕੀ ਵਿਕਟਕੀਪਰ ਨੇ ਇਕ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਡੀ ਕੌਕ ਇਕ ਵਿਰੋਧੀ ਟੀ-20 ਸੀਰੀਜ਼ ਵਿਚ ਵਿਕਟਕੀਪਰ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਸੀਰੀਜ਼ ਵਿਚ ਡੀ ਕੌਕ ਨੇ 3 ਅਰਧ ਸੈਂਕੜਿਆਂ ਦੇ ਨਾਲ ਕੁਲ 255 ਦੌੜਾਂ ਬਣਾਈਆਂ। ਅਜਿਹਾ ਕਰ ਉਨ੍ਹਾਂ ਨੇ ਭਾਰਤ ਦੇ ਕੇ. ਐੱਲ. ਰਾਹੁਲ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਭਾਜਪਾ ਨੇਤਾਵਾਂ ’ਤੇ ਹੋ ਰਹੇ ਜਾਨਲੇਵਾ ਹਮਲਿਆਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਤੋਂ ਮੰਗਿਆ ਸਮਾਂ
ਕੇ. ਐੱਲ. ਰਾਹੁਲ ਨੇ ਸਾਲ 2020 ਵਿਚ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਦੇ ਦੌਰਾਨ ਬਤੌਰ ਵਿਕਟਕੀਪਰ ਖੇਡਦੇ ਹੋਏ ਕੁਲ 224 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਡੀ ਕੌਕ ਦੱਖਣੀ ਅਫਰੀਕਾ ਦੇ ਤੀਜੇ ਅਜਿਹੇ ਬੱਲੇਬਾਜ਼ ਵੀ ਬਣ ਗਏ ਹਨ, ਜਿਨ੍ਹਾਂ ਨੇ ਟੀ-20 ਇੰਟਰਨੈਸ਼ਨਲ ਵਿਚ ਲਗਾਤਾਰ 3 ਮੈਚਾਂ ਵਿਚ 3 ਅਰਧ ਸੈਂਕੜੇ ਲਗਾਉਣ ਦਾ ਕਮਾਲ ਕੀਤਾ। ਡੀ ਕੌਕ ਤੋਂ ਪਹਿਲਾਂ ਹਾਸ਼ਿਮ ਅਮਲਾ ਅਤੇ ਮਾਰਕ ਦੱਖਣੀ ਅਫਰੀਕਾ ਦੇ ਲਈ ਅਜਿਹਾ ਕਮਾਲ ਕਰ ਚੁੱਕੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਮਾਂਚਕ ਮਹਿਲਾ ਸਪੀਡ ਸ਼ਤਰੰਜ ਫ਼ਾਈਨਲ ’ਚ ਹਾਰੀ ਹਰਿਕਾ, ਹਾਊ ਈਫ਼ਾਨ ਬਣੀ ਜੇਤੂ
NEXT STORY