ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ ਦੀਪਕ (51 ਕਿੱਲੋਗ੍ਰਾਮ) ਨੇ ਐਤਵਾਰ ਨੂੰ ਟੋਕੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਤੇ 2021 ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਚੈਂਪੀਅਨ ਸਕੇਨ ਬਿਬੋਸਿਨੋਵ ਨੂੰ ਹੈਰਾਨ ਕਰਦੇ ਹੋਏ ਆਈਬੀਏ ਮਰਦ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ ਜਦਕਿ ਇਕ ਹੋਰ ਭਾਰਤੀ ਮੁੱਕੇਬਾਜ਼ ਹੁਸਾਮੂਦੀਨ (57 ਕਿੱਲੋਗ੍ਰਾਮ) ਵੀ ਇਕ ਜਿੱਤ ਨਾਲ ਕੁਆਰਟਰ ਫਾਈਨਲ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਿਹਾ।
ਦੀਪਕ ਆਪਣੇ ਮੁਕਾਬਲੇ ਵਿਚ ਚੀਨ ਦੇ ਝਾਂਗ ਜਿਆਮਾਓ ਨਾਲ ਭਿੜਨਗੇ। ਦੂਜੇ ਪਾਸੇ ਪ੍ਰੀ-ਕੁਆਰਟਰ ਫਾਈਨਲ ’ਚ ਹੁਸਾਮੂਦੀਨ ਦਾ ਸਾਹਮਣਾ ਰੂਸ ਦੇ ਸੈਵਿਨ ਐਡੂਅਰਡ ਨਾਲ ਹੋਇਆ। ਭਾਰਤੀ ਮੁੱਕੇਬਾਜ਼ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾਇਆ ਤੇ ਕਦੀ ਵੀ ਆਪਣੇ ਵਿਰੋਧੀ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਹੁਸਾਮੂਦੀਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਦੂਜਾ ਦਰਜਾ ਹਾਸਲ ਉਮੀਦ ਰੁਸਤਮੋਵ (ਅਜ਼ਰਬਾਇਜਾਨ) ਨਾਲ ਭਿੜਨਗੇ। ਇਸ ਵਿਸ਼ਵ ਪੱਧਰੀ ਚੈਂਪੀਅਨਸ਼ਿਪ ਵਿਚ 107 ਦੇਸ਼ਾਂ ਦੇ 538 ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿਚ ਕਈ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਜਿੱਤ ਚੁੱਕੇ ਹਨ।
IPL 2023 : ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਹਰਾਇਆ
NEXT STORY