ਸਪੋਰਟਸ ਡੈਸਕ— ਦੀਪਿਕਾ ਕੁਮਾਰੀ, ਅੰਕਿਤਾ ਤੇ ਕੋਮਾਲਿਕਾ ਬਾਰੀ ਦੀ ਭਾਰਤੀ ਮਹਿਲਾ ਰਿਕਰਵ ਟੀਮ ਨੇ ਸਪੇਨ 'ਤੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਪਹਿਲੇ ਗੇੜ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਤੀਜਾ ਦਰਜਾ ਹਾਸਲ ਭਾਰਤੀ ਮਰਦ ਟੀਮ ਨੂੰ ਹਾਲਾਂਕਿ ਕੁਆਰਟਰ ਫਾਈਨਲ ਵਿਚ ਸ਼ੂਟਆਫ ਤਕ ਚੱਲੇ ਮੁਕਾਬਲੇ ਵਿਚ ਸਪੇਨ ਤੋਂ 26-27 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਟੀਮਾਂ ਪਹਿਲਾਂ 4-4 ਨਾਲ ਬਰਾਬਰੀ 'ਤੇ ਸਨ। ਭਾਰਤ ਤਿੰਨ ਹੋਰ ਮੁਕਾਬਲਿਆਂ ਵਿਚ ਵੀ ਮੈਡਲ ਦੀ ਦੌੜ ਵਿਚ ਸ਼ਾਮਲ ਹੈ।
ਅਤਾਨੂ ਦਾਸ ਤੇ ਦੀਪਿਕਾ ਮਿਕਸਡ ਡਬਲਜ਼ ਦੇ ਕਾਂਸੇ ਦੀ ਦੌੜ ਵਿਚ ਹਨ। ਇਹ ਦੋਵੇਂ ਨਿੱਜੀ ਮੈਡਲ ਜਿੱਤਣ ਦੀ ਦੌੜ ਵਿਚ ਵੀ ਬਣੇ ਹੋਏ ਹਨ। ਮਹਿਲਾ ਵਰਗ ਦੇ ਸੈਮੀਫਾਈਨਲ ਵਿਚ ਸਪੇਨ ਦੀ ਇਲੀਆ ਕਨਾਲੇਸ, ਇਨੇਸ ਡੀਵੇਲਾਸਕੋ ਤੇ ਲੇਅਰੀ ਫਰਨਾਂਡਿਜ਼ ਇਨਫੇਂਟੇ ਕਿਸੇ ਵੀ ਸਮੇਂ ਭਾਰਤੀਆਂ ਦੇ ਮੁਕਾਬਲੇ ਵਿਚ ਨਹੀਂ ਦਿਖਾਈ ਦਿੱਤੀਆਂ। ਭਾਰਤੀ ਟੀਮ ਨੇ 55, 56 ਤੇ 55 ਦੇ ਸਕੋਰ ਬਣਾਏ ਤੇ 6-0 ਨਾਲ ਜਿੱਤ ਦਰਜ ਕੀਤੀ। ਇਹ ਸ਼ੰਘਾਈ 2016 ਤੋਂ ਬਾਅਦ ਪਹਿਲਾ ਮੌਕਾ ਹੈ ਜਦ ਮਹਿਲਾ ਟੀਮ ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜੀ ਹੈ। ਮਹਿਲਾ ਟੀਮ ਐਤਵਾਰ ਨੂੰ ਗੋਲਡ ਮੈਡਲ ਦੇ ਮੁਕਾਬਲੇ ਵਿਚ ਸੱਤਵਾਂ ਦਰਜਾ ਹਾਸਲ ਮੈਕਸੀਕੋ ਦਾ ਸਾਹਮਣਾ ਕਰੇਗੀ।
ਭਾਰਤੀ ਮਹਿਲਾ ਰਿਕਰਵ ਟੀਮ ਨੇ ਹੁਣ ਤਕ ਚਾਰ ਮੌਕਿਆਂ 'ਤੇ ਗੋਲਡ ਮੈਡਲ ਜਿੱਤਿਆ ਹੈ ਤੇ ਦੀਪਿਕਾ ਉਨ੍ਹਾਂ ਸਾਰੀਆਂ ਟੀਮਾਂ ਦਾ ਹਿੱਸਾ ਰਹੀ ਹੈ। ਮਹਿਲਾ ਟੀਮ ਨੇ ਹੁਣ ਤਕ ਓਲੰਪਿਕ ਕੋਟਾ ਹਾਸਲ ਨਹੀਂ ਕੀਤਾ ਹੈ ਤੇ ਜੂਨ ਵਿਚ ਪੈਰਿਸ ਵਿਚ ਹੋਣ ਵਾਲੀ ਆਖ਼ਰੀ ਕੁਆਲੀਫਿਕੇਸ਼ਨ ਚੈਂਪੀਅਨਸ਼ਿਪ ਤੋਂ ਪਹਿਲਾਂ ਇੱਥੇ ਦੀ ਜਿੱਤ ਉਸ ਲਈ ਮਨੋਬਲ ਵਧਾਉਣ ਵਾਲੀ ਹੋਵੇਗੀ। ਭਾਰਤੀ ਟੀਮ ਨੇ ਕੁਆਰਟਰ ਫਾਈਨਲਵਿਚ ਮੇਜ਼ਬਾਨ ਗੁਆਟੇਮਾਲਾ ਸਿਟੀ ਨੂੰ 6-0 ਨਾਲ ਹਰਾਇਆ ਸੀ।
SRH v DC : ਸੁਪਰ ਓਵਰ 'ਚ ਦਿੱਲੀ ਨੇ ਹੈਦਰਾਬਾਦ ਨੂੰ ਹਰਾਇਆ
NEXT STORY