ਜਕਾਰਤਾ : ਭਾਰਤੀ ਖਿਡਾਰੀ ਦੁਸ਼ਯੰਤ ਨੇ 18ਵੇਂ ਏਸ਼ੀਆਈ ਖੇਡਾਂ 'ਚ 6ਵੇਂ ਦਿਨ (ਸ਼ੁੱਕਰਵਾਰ) ਨੂੰ ਭਾਰਤ ਦੀ ਝੋਲੀ ਵਿਚ ਪਹਿਲਾ ਤਮਗਾ ਪਾ ਕੇ ਚੰਗੀ ਸ਼ੁਰੂਆਤ ਕੀਤੀ। ਦੁਸ਼ਯੰਤ ਨੇ ਨੌਕਾਯਨ 'ਚ ਪੁਰਸ਼ਾਂ ਦੀ ਲਾਈਟਵੇਟ ਸਿੰਗਲ ਮੁਕਾਬਲੇ ਦੇ ਫਾਈਨਲ 'ਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਤਮਗਾ ਜਿੱਤਿਆ। ਫਾਈਨਲ 'ਚ ਦੁਸ਼ਯੰਤ ਨੇ ਇਸ ਮੁਕਾਬਲੇ ਨੂੰ ਖਤਮ ਕਰਨ 'ਚ 7 ਮਿੰਟ ਅਤੇ 18.76 ਸਕਿੰਟ ਦਾ ਸਮਾਂ ਕੱਢਿਆ।
ਇਸ ਦੌਰਾਨ ਤਮਗਾ ਜੇਤੂ ਦੁਸ਼ਯੰਤ ਦੀ ਸਿਹਤ ਵਿਗੜ ਗਈ। ਉਸ ਨੂੰ ਮੈਡਲ ਸੈਰੇਮਨੀ ਤੋਂ ਬਾਅਦ ਸਟ੍ਰੇਚਰ 'ਤੇ ਲੈ ਕੇ ਗਏ। ਦੱਸਿਆ ਜਾ ਰਿਹਾ ਹੈ ਕਿ ਦੁਸ਼ਯੰਤ ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਸਨ ਅਤੇ ਤਮਗਾ ਲੈ ਕੇ ਪੇਡਿਅਮ ਤੋਂ ਉਤਰਨ ਦੇ ਬਾਅਦ ਬੇਆਰਾਮ ਮਹਿਸੂਸ ਕਰ ਰਹੇ ਸਨ। ਦੁਸ਼ਯੰਤ ਨੇ 2014 'ਚ ਵੀ ਏਸ਼ੀਆਈ ਖੇਡਾਂ 'ਚ ਇਸੇ ਮੁਕਾਬਲੇ 'ਚ ਭਾਰਤ ਨੂੰ ਕਾਂਸੀ ਤਮਗਾ ਦਿਵਾਇਆ ਸੀ। ਹਾਲਾਂਕਿ ਇਸ ਵਾਰ ਉਸ ਦਾ ਸਮਾਂ ਪਿਛਲੀ ਏਸ਼ੀਆਈ ਖੇਡਾਂ ਤੋਂ ਬਿਹਤਰ ਹੈ।
ਉਸ ਨੇ ਇੰਚੀਓਨ 'ਚ 2014 'ਚ ਹੋਏ ਏਸ਼ੀਆਈ ਖੇਡਾਂ 'ਚ ਇਸ ਮੁਕਾਬਲੇ ਨੂੰ 7 ਮਿੰਟ ਅਤੇ 26.27 ਸਕਿੰਟ 'ਚ ਪੂਰਾ ਕੀਤਾ ਸੀ। ਪੁਰਸ਼ਾਂ ਦੀ ਲਾਈਟਵੇਟ ਡਬਲਸ ਸਕਲਸ 'ਚ ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਨੇ ਭਾਰਤ ਨੂੰ ਦੂਜਾ ਕਾਂਸੀ ਤਮਗਾ ਦਿਵਾਇਆ। ਇਸ ਦੇ ਨਾਲ ਹੀ ਭਾਰਤ ਦਾ ਤਮਗਾ ਸੂਚੀ ਦੀ ਗਿਣਤੀ 'ਚ ਵਾਧਾ ਹੋਇਆ ਹੈ। ਰੋਹਿਤ ਅਤੇ ਭਗਵਾਨ ਨੇ 7 ਮਿੰਟ ਅਤੇ 04.61 ਸਕਿੰਟ ਦਾ ਸਮਾਂ ਲੈ ਕੇ ਮੁਕਾਬਲੇ ਦਾ ਫਾਈਨਲ ਚਰਣ ਪੂਰਾ ਕੀਤਾ ਅਤੇ ਤੀਜੇ ਸਥਾਨ 'ਚ ਰਹਿ ਕੇ ਕਾਂਸੀ ਤਮਗੇ 'ਤੇ ਕਬਜਾ ਕੀਤਾ।
ਇਸ ਵਜ੍ਹਾ ਕਰਕੇ ਝੂਲਨ ਗੋਸਵਾਮੀ ਨੇ ਲਿਆ ਟੀ-20 ਕ੍ਰਿਕਟ ਤੋਂ ਸੰਨਿਆਸ
NEXT STORY