ਆਬੂ ਧਾਬੀ- ਮੁੰਬਈ ਇੰਡੀਅਨਜ਼ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡਿ ਕੌਕ (53) ਅਤੇ ਸੂਰਯਕੁਮਾਰ ਯਾਦਵ (53) ਦੇ ਅਰਧ ਸੈਂਕੜਿਆਂ ਦੀ ਬਦੌਲਤ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਦਿੱਲੀ ਕੈਪੀਟਲਸ ਨੂੰ 2 ਗੇਂਦਾਂ ਰਹਿੰਦੇ ਹੋਏ 5 ਵਿਕਟਾਂ ਨਾਲ ਲਗਾਤਾਰ ਚੌਥੀ ਜਿੱਤ ਦਰਜ ਕੀਤੀ।
ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਅਜੇਤੂ 69 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਕਪਤਾਨ ਸ਼੍ਰੇਅਸ ਅਈਅਰ (42) ਦੇ ਨਾਲ ਤੀਜੇ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਨਾਲ 4 ਵਿਕਟਾਂ 'ਤੇ 162 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਨੇ ਇਹ ਟੀਚਾ 19.4 ਓਵਰ 'ਚ ਪੰਜ ਵਿਕਟ 'ਤੇ 166 ਦੌੜਾਂ ਬਣਾ ਕੇ ਹਾਸਲ ਕਰ ਲਿਆ। ਦੋਵੇਂ ਟੀਮਾਂ ਨੇ ਆਪਣੇ ਪਿਛਲੇ ਤਿੰਨ ਮੈਚ ਜਿੱਤੇ ਸਨ। ਮੁੰਬਈ ਇੰਡੀਅਨਜ਼ ਇਸ ਜਿੱਤ ਨਾਲ ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਈ ਹੈ, ਹਾਲਾਂਕਿ ਉਸਦੇ ਅਤੇ ਦਿੱਲੀ ਕੈਪੀਟਲਸ ਦੇ 10-10 ਅੰਕ ਹਨ।
ਡਿ ਕੌਕ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੇ ਦੌਰਾਨ 36 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਚਾਰ ਚੌਕੇ ਅਤੇ ਤਿੰਨ ਛੱਕੇ ਲਗਾਏ ਅਤੇ ਸੂਰਯਕੁਮਾਰ ਯਾਦਵ (32 ਗੇਂਦਾਂ, 6 ਚੌਕੇ, ਇਕ ਛੱਕਾ) ਨੇ ਰਬਾਡਾ ਦੀ ਗੇਂਦ 'ਤੇ ਛੱਕਾ ਲਗਾ ਕੇ ਆਪਣਾ 9ਵਾਂ ਆਈ. ਪੀ. ਐੱਲ. ਅਰਧ ਸੈਂਕੜਾ ਲਗਾਇਆ।
ਮੁੰਬਈ ਇੰਡੀਅਨਜ਼ ਨੂੰ ਜਿੱਤ ਦੇ ਲਈ ਆਖਰੀ 2 ਓਵਰਾਂ 'ਚ 10 ਦੌੜਾਂ ਦੀ ਜ਼ਰੂਰਤ ਸੀ। ਅਨਰਿਚ ਦੇ 19ਵੇਂ ਓਵਰ 'ਚ ਤਿੰਨ ਦੌੜਾਂ ਬਣੀਆਂ। ਆਖਰੀ ਓਵਰ 'ਚ 7 ਦੌੜਾਂ ਬਣਾਉਣੀਆਂ ਸੀ, ਕਰੁਣਾਲ ਪੰਡਯਾ (ਅਜੇਤੂ 12) ਨੇ ਚੌਕਾ ਲਗਾਇਆ ਅਤੇ ਫਿਰ ਇਕ ਦੌੜ ਹਾਸਲ ਕੀਤੀ। ਕਿਰੋਨ ਪੋਲਾਰਡ (ਅਜੇਤੂ 11) ਨੇ ਇਕ ਦੌੜ ਲਈ ਅਤੇ ਸਕੋਰ ਬਰਾਬਰ ਹੋ ਗਿਆ। ਕਰੁਣਾਲ ਪੰਡਯਾ ਨੇ ਅਗਲੀ ਗੇਂਦ ਨੂੰ ਚੌਕੇ ਦੇ ਲਈ ਭੇਜ ਦਿੱਤਾ। ਦਿੱਲੀ ਕੈਪੀਟਲਸ ਦੇ ਲਈ ਰਬਾਡਾ ਨੇ 28 ਦੌੜਾਂ 'ਤੇ 2 ਜਦਕਿ ਆਰ ਅਸ਼ਵਿਨ, ਅਕਸ਼ਰ ਪਟੇਲ ਅਤੇ ਮਾਰਕਸ ਸਟੋਇੰਸ ਨੇ ਇਕ-ਇਕ ਵਿਕਟ ਹਾਸਲ ਕੀਤਾ।
ਟੀਮਾਂ ਇਸ ਤਰ੍ਹਾਂ ਹਨ-
ਦਿੱਲੀ ਕੈਪੀਟਲਸ- ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।
ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ, ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ,ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ,ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।
ਫੁੱਟਬਾਲਰ ਐਸ਼ਲੇ ਯੰਗ ਕੋਰੋਨਾ ਪਾਜ਼ੇਟਿਵ
NEXT STORY