ਜੇਨੇਵਾ— ਡੇਨਿਸ ਸ਼ਾਪੋਵਾਲੋਵ ਤੇ ਕਾਸਪਰ ਰੂਡ ਨੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਜੇਨੇਵਾ ਓਪਨ ਟੈਨਿਸ ਟੂਰਨਾਮੈਂਟ ਦੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਦੂਜਾ ਦਰਜਾ ਪ੍ਰਾਪਤ ਸ਼ਾਪੋਵਾਲੋਵ ਨੇ ਇਸ ਕਲੇਅ ਕੋਰਟ ਟੂਰਨਾਮੈਂਟ ਦੇ ਸੈਮੀਫ਼ਾਈਨਲ ’ਚ ਪਾਬਲੋ ਕੁਈਵਾਸ ਨੂੰ 6-4, 7-5 ਨਾਲ ਜਦਕਿ ਤੀਜਾ ਦਰਜਾ ਪ੍ਰਾਪਤ ਰੂਡ ਨੇ ਪਾਬਲੋ ਐਂਡਜਾਰ ਨੂੰ 6-3, 6-2 ਨਾਲ ਹਰਾਇਆ। ਇਸ ਤਰ੍ਹਾਂ ਨਾਲ 22 ਸਾਲ ਦੇ ਦੋ ਖਿਡਾਰੀਆਂ ਨੇ ਆਪਣੇ 35 ਸਾਲਾ ਮੁਕਾਬਲੇਬਾਜ਼ਾਂ ਨੂੰ ਹਰਾਇਆ।
ਸਪੇਨ ਦੇ ਐਂਡੁਜਾਰ ਨੇ ਇਸ ਤੋਂ ਪਹਿਲਾਂ 39 ਸਾਲਾ ਰੋਜਰ ਫ਼ੈਡਰਰ ਤੇ 18 ਸਾਲਾ ਸਵਿਸ ਖਿਡਾਰੀ ਡੋਮਿਨਿਕ ਸਟ੍ਰੀਕਰ ਨੂੰ ਹਰਾਇਆ ਸੀ ਸ਼ਾਪੋਵਾਲੋਵ ਤੇ ਰੂਡ ਦੋਵੇਂ ਏ. ਟੀ. ਪੀ. ਟੂਰ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਇਹ ਦੋਵੇਂ ਆਪਣੇ ਕਰੀਅਰ ਦੇ ਦੂਜੇ ਖ਼ਿਤਾਬ ਲਈ ਇਕ ਦੂਜੇ ਨਾਲ ਭਿੜਨਗੇ।
ਪੈਰਾ-ਬੈਡਮਿੰਟਨ : ਪਲਕ ਤੇ ਪਾਰੁਲ ਟੋਕੀਓ ਪੈਰਾਲੰਪਿਕ ਕੁਆਲੀਫ਼ਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ ਜੋੜੀ
NEXT STORY