ਅਲੂਰ (ਕਰਨਾਟਕ)– ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (22 ਦੌੜਾਂ ’ਤੇ 3 ਵਿਕਟਾਂ) ਤੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ (ਅਜੇਤੂ 56) ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਉੱਤਰ ਪ੍ਰਦੇਸ਼ ਨੂੰ ਪੰਜਾਬ ਦੇ ਹੱਥੋਂ ਸੱਯਦ ਮੁਸ਼ਤਾਕ ਅਲੀ ਟਰਾਫੀ ਏਲੀਟ ਗਰੁੱਪ-ਏ ਵਿਚ ਐਤਵਾਰ ਨੂੰ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਨੇ 20 ਓਵਰਾਂ ਵਿਚ 7 ਵਿਕਟਾਂ ’ਤੇ 123 ਦੌੜਾਂ ’ਤੇ ਰੋਕ ਦਿੱਤਾ। ਪੰਜਾਬ ਵਲੋਂ ਓਪਨਰ ਸਿਮਰਨ ਸਿੰਘ ਨੇ 43, ਅਨਮੋਲਪ੍ਰੀਤ ਸਿੰਘ ਨੇ 35, ਗੁਰਕੀਰਤ ਸਿੰਘ ਨੇ 17 ਤੇ ਹਰਪ੍ਰੀਤ ਬਰਾੜ ਨੇ ਅਜੇਤੂ 16 ਦੌੜਾਂ ਬਣਾਈਆਂ। ਉੱਤਰ ਪ੍ਰਦੇਸ਼ ਵਲੋਂ ਭੁਵਨੇਸ਼ਵਰ ਨੇ ਆਪਣੀ ਫਿਟਨੈੱਸ ਸਾਬਤ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਹੀ ਵਤਨ ਪਰਤ ਆਏ ਰੈਨਾ ਨੇ ਵੀ ਲੰਬੇ ਸਮੇਂ ਬਾਅਦ ਆਪਣਾ ਪਹਿਲਾ ਮੁਕਾਬਲੇਬਾਜ਼ੀ ਮੈਚ ਖੇਡਦੇ ਹੋਏ 50 ਗੇਂਦਾਂ ਵਿਚ 2 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 56 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਕਪਤਾਨ ਮਾਧਵ ਕੌਸ਼ਿਕ ਨੇ 21 ਤੇ ਧਰੁਵ ਜੁਰੇਲ ਨੇ 23 ਦੌੜਾਂ ਬਣਾਈਆਂ। ਪੰਜਾਬ ਲਈ ਸਿਧਾਰਥ ਕੌਲ ਨੇ 28 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਿਡਨੀ ’ਚ ਭਾਰਤੀ ਕ੍ਰਿਕਟਰਾਂ ’ਤੇ ਹੋਈ ਨਸਲੀ ਟਿੱਪਣੀ ’ਤੇ ਭੜਕੇ ਵਿਰਾਟ, ਕੀਤੀ ਕਾਰਵਾਈ ਦੀ ਮੰਗ
NEXT STORY