ਜਲੰਧਰ— ਭਾਰਤੀ ਟੀਮ ਇਨ੍ਹਾਂ ਦਿਨਾਂ 'ਚ ਇੰਗਲੈਂਡ ਦੌਰੇ 'ਤੇ ਹੈ। ਟੀ-20 ਸੀਰੀਜ਼ 'ਚ ਜਿੱਤ ਤਾਂ ਵਨਡੇ ਸੀਰੀਜ਼ 'ਚ ਜਿੱਤ ਤੋਂ ਬਾਅਦ 1 ਅਗਸਤ ਤੋਂ ਟੈਸਟ ਸੀਰੀਜ਼ ਸ਼ੁਰੂ ਹੋਣ ਵਾਲੀ ਹੈ। ਇਸ ਦੌਰਾਨ ਆਪਣੇ ਫ੍ਰੀ ਸਮੇਂ 'ਚ ਭਾਰਤੀ ਖਿਡਾਰੀ ਇੰਗਲੈਂਡ ਦੀ ਸੈਰ ਦਾ ਪੂਰਾ ਮਜਾ ਚੁੱਕ ਰਹੇ ਹਨ। ਬੀਤੇ ਦਿਨਾਂ 'ਚ ਭਾਰਤੀ ਕਪਤਾਨ ਵਿਰੋਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਪਣੀ ਫੈਮਿਲੀ ਨਾਲ ਆਊਟਿੰਗ 'ਤੇ ਨਿਕਲੇ ਸਨ। ਇਸ ਦੀ ਇਕ ਤਸਵੀਰ ਕੋਹਲੀ ਕੋਹਲੀ ਨੇ ਸ਼ੇਅਰ ਵੀ ਕੀਤੀ ਸੀ।
ਹੁਣ ਧਵਨ ਨੇ ਕੋਹਲੀ ਦੇ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਦਾ ਅੰਦਾਜ਼ ਥੋੜਾ ਮਜਾਕਿਆ ਹੈ। ਦਰਅਸ਼ਲ ਧਵਨ ਨੇ ਜੋ ਤਸਵੀਰ ਅਪਲੋਡ ਕੀਤੀ ਹੈ ਉਸ 'ਚ ਕੋਹਲੀ ਗੁੱਸੇ ਨਾਲ ਕਿਸੇ ਨੂੰ ਦੇਖ ਰਿਹਾ ਹੈ। ਧਵਨ ਨੇ ਕੈਪਸ਼ਨ 'ਚ ਲਿਖਿਆ ਕਿ ਟਾਮ ਐਂਡ ਜੇਰੀ ਵਾਲਾ ਬਦਮਾਸ਼ ਬਿੱਲਾ ਅਤੇ ਮੈਂ ਜੱਗਾ ਜੱਟ। ਧਵਨ ਨੇ ਆਪਣੇ ਇੰਸਟਾਗ੍ਰਾਮ 'ਤੇ ਪਾਈ ਤਸਵੀਰ 'ਚ ਕੋਹਲੀ ਨੂੰ ਟੈਗ ਵੀ ਕੀਤਾ ਹੈ। ਸ਼ਿਖਰ ਧਵਨ ਇਸ ਤਸਵੀਰ 'ਚ ਕਾਲਾ ਚਸ਼ਮਾ ਅਤੇ ਕਾਲੇ ਰੰਗ ਦੀ ਹੀ ਹਿੱਟ ਪਾਈ ਨਜ਼ਰ ਆ ਰਹੇ ਹਨ।
ਉੱਥੇ ਹੀ ਧਵਨ ਵਲੋਂ ਕੋਹਲੀ ਨੂੰ ਕਾਰਟੂਨ ਕੈਰੇਕਟਰ ਦੱਸਣ 'ਤੇ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਂਸ ਨੇ ਵੀ ਕਾਫੀ ਮਜੇ ਲਏ। ਕਈਆਂ ਨੇ ਲਿਖਿਆ ਕਿ ਦੋਸਤੀ ਹੋਵੇ ਤਾਂ ਇਸ ਤਰ੍ਹਾਂ ਦੀ। ਦੋਸਤ ਨੂੰ ਕਾਰਟੂਨ ਅਤੇ ਆਪ ਜੱਗਾ ਜੱਟ। ਕਈਆਂ ਨੇ ਤਸਵੀਰ ਨੂੰ ਕਾਫੀ ਪਸੰਦ ਕਰਦੇ ਹੋਏ ਲਿਖਿਆ ਕਿ ਤੁਹਾਡੀ ਦੋਸਤੀ ਇਸ ਤਰ੍ਹਾਂ ਹੀ ਬਣੀ ਰਹੀ। ਧਵਨ ਵਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਇਕ ਦਿਨ 'ਚ ਹੀ ਦੋ ਲੱਖ ਤੋਂ ਜ਼ਿਆਦਾ ਲਾਈਕ ਮਿਲੇ।
ਭਾਰਤੀ ਬੈਡਮਿੰਟਨ ਸੰਘ ਲਕਸ਼ਯ ਸੇਨ ਨੂੰ ਦੇਵੇਗਾ 10 ਲੱਖ ਰੁਪਏ ਦਾ ਨਕਦ ਪੁਰਸਕਾਰ
NEXT STORY