ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸੰਘ ਨੇ ਅੱਜ ਨੌਜਵਾਨ ਖਿਡਾਰੀ ਲਕਸ਼ਯ ਸੈਨ ਨੂੰ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਜਿੱਤਣ ਵਾਲਾ ਤੀਜਾ ਭਾਰਤੀ ਬਣਨ 'ਤੇ 10 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਤਰਾਖੰਡ ਦੇ 16 ਸਾਲਾਂ ਇਸ ਖਿਡਾਰੀ ਨੇ ਜਕਾਰਤਾ 'ਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ 'ਚ ਸਿਖਰ ਦਰਜਾ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਨ ਨੂੰ ਅੱਜ ਸਿੱਧੇ ਗੇਮ 'ਚ 21-19, 21-18 ਨਾਲ ਮਾਤ ਦੇ ਕੇ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਉਨ੍ਹਾਂ ਪਿਛਲੇ ਸਾਲ ਇਸ ਟੂਰਨਾਮੈਂਟ 'ਚ ਕਾਂਸੀ ਤਮਗਾ ਜਿੱਤਿਆ ਸੀ।
ਬੀ. ਏ. ਆਈ. ਦੇ ਪ੍ਰਧਾਨ ਹੇਮੰਤ ਵਿਸਵ ਸਰਮਾ ਨੇ ਲਕਸ਼ਯ ਦੀ ਸ਼ਲਾਘਾ ਕਰਦੇ ਕਿਹਾ, ਉਸ ਨੇ ਦੇਸ਼ ਦਾ ਮਾਣ ਵਧਾਇਆ ਹੈ। ਅਸੀਂ ਨੌਜਵਾਨਾਂ 'ਤੇ ਨਿਵੇਸ਼ ਕਰ ਰਹੇ ਹਾਂ ਅਤੇ ਉਸਦਾ ਨਤੀਜਾ ਦੇਖ ਖੁਸ਼ ਹਾਂ। ਬੀ. ਏ. ਆਈ. ਦੇ ਜਰਨਲ ਸਕੱਤਰ ਅਜਯ ਸਿੰਘਾਨੀਆ ਨੇ ਵੀ ਇਸ ਖਿਡਾਰੀ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ, ਇਹ ਪੂਰੇ ਬੀ. ਏ. ਆਈ. ਪਰਿਵਾਰ ਅਤੇ ਅਧਿਕਾਰੀਆਂ ਦੇ ਲਈ ਜਸ਼ਨ ਦਾ ਮੌਕਾ ਹੈ। ਏਸ਼ੀਆ 'ਚ ਤਮਗਾ ਜਿੱਤਣਾ ਹਮੇਸ਼ਾ ਚੰਗਾ ਲਗਦਾ ਹੈ, ਪਰ ਸੋਨ ਜਿੱਤਣਾ ਸ਼ਾਨਦਾਰ ਹੈ। ਸਾਨੂੰ ਇਸ ਨੌਜਵਾਨ ਖਿਡਾਰੀ 'ਤੇ ਮਾਣ ਹੈ।
ਸ਼ੁਭੰਕਰ ਸੰਯੁਕਤ 54ਵੇਂ ਸਥਾਨ 'ਤੇ ਰਹੇ
NEXT STORY