ਬਰਮਿੰਘਮ— ਮਹਿੰਦਰ ਸਿੰਘ ਧੋਨੀ ਨੂੰ ਸਮਝਦਾਰ ਕ੍ਰਿਕਟਰਾਂ ਨੂੰ ਨਿਖਾਰ ਅਤੇ ਉਸ ਨੂੰ ਮੈਚ ਜਿੱਤਣ ਲਈ ਜਾਣਿਆ ਜਾਂਦਾ ਹੈ। ਧੋਨੀ ਜਦੋਂ ਕਪਤਾਨ ਸੀ ਤਾਂ ਉਹ ਰਵਿੰਦਰ ਜਡੇਜਾ ਦੇ ਨਾਲ ਸਫਲਤਾਪੂਰਵਕ ਇਸ ਤਰ੍ਹਾਂ ਕਰ ਚੁੱਕਾ ਹੈ ਜਦੋਂ ਕਿ ਉਹ ਹੁਣ ਕੇਦਾਰ ਯਾਦਵ ਨੂੰ ਮੈਚ ਜੇਤੂ ਦ ਰੂਪ 'ਤ ਢਾਲਣ 'ਚ ਵਾਰਟ ਕੋਹਲੀ ਦੀ ਮਦਦ ਕਰ ਰਿਹਾ ਹੈ। ਪਾਰਟ ਟਾਈਮ ਸਪਿਨਰ ਯਾਦਵ ਨੇ ਬੰਗਲਾਦੇਸ਼ ਖਿਲਾਫ ਸੈਮੀਫਾਈਨਲ 'ਚ ਤਮੀਮ ਇਕਬਾਲ ਅਤੇ ਮੁਸ਼ਫਿਕੁਰ ਰਹੀਮ ਜਿਹੇ ਬੱਲੇਬਾਜ਼ਾਂ ਨੂੰ ਆਊਟ ਕਰਕੇ ਭਾਰਤ ਨੂੰ 9 ਵਿਕਟਾਂ ਨਾਲ ਜਿੱਤ ਹਾਸਲ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ।
ਯਾਦਵ ਨੇ ਕਿਹਾ ਕਿ ਜਦੋਂ ਤੋਂ ਮੈਂ ਭਾਰਤੀ ਟੀਮ 'ਚ ਸ਼ਾਮਲ ਹੋਇਆ ਹਾਂ ਮੈਂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਕਾਫੀ ਸਮਾਂ ਬਿਤਾ ਰਿਹਾ ਹਾਂ ਅਤੇ ਉਸ ਦੀ ਜਾਣਕਾਰੀ ਨਾਲ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਮੈਂ ਉਸ ਦੀਆਂ ਅੱਖਾਂ 'ਚ ਪੜਨ ਦੀ ਕੋਸ਼ਿਸ਼ ਕਰਦਾ ਹਾਂ ਕਿ ਉਹ ਕਿ ਚਾਹੁੰਦਾ ਹੈ ਕਿ ਮੈਂ ਗੇਂਦਬਾਜ਼ੀ ਕਰਾਂ। ਮੈਂ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਉਹ ਮੇਰੇ ਲਈ ਫਾਇਦੇਮੰਦ ਹੁੰਦੀ ਹੈ।
ਯਾਦਵ ਦੇ ਇਸ ਖੁਲਾਸੇ ਤੋਂ ਸਾਫ ਹੁੰਦਾ ਹੈ ਕਿ ਕੋਹਲੀ ਦੇ ਲਈ ਰਣਨੀਤੀ ਨੂੰ ਨਿਖਾਰਨ 'ਚ ਸਾਬਕਾ ਭਾਰਤੀ ਕਪਤਾਨ ਧੋਨੀ ਦੀ ਕਿ ਭੂਮਿਕਾ ਹੈ। ਕੋਹਲੀ ਨੇ ਵੀ ਸਵੀਕਾਰ ਕੀਤਾ ਕਿ ਬੰਗਲਾਦੇਸ਼ ਦੇ ਬੱਲੇਬਾਜ਼ ਜਦੋਂ ਹੋਰ ਸਪਿਨਰਾਂ ਨੂੰ ਆਰਾਨ ਨਾਲ ਖੇਡ ਰਹੇ ਸੀ ਤਾਂ ਧੋਨੀ ਨੇ ਯਾਦਵ ਕੋਲੋਂ ਗੇਂਦਬਾਜ਼ੀ ਕਰਵਾਉਣ ਲਈ ਸੁਝਾਅ ਦਿੱਤਾ। ਉਸ ਨੇ ਕਿਹਾ ਕਿ ਜਦੋਂ ਇਸ ਤਰ੍ਹਾਂ ਦਾ ਕਦਮ ਕੰਮ ਕਰ ਜਾਂਦਾ ਹੈ ਤਾਂ ਮੈਂ ਜਿੱਤ ਦਾ ਸਾਰਾ ਸਿਹਰਾ ਨਹੀਂ ਲੈਂਦਾ। ਬੇਸ਼ੱਕ ਮੈਂ ਧੋਨੀ ਤੋਂ ਵੀ ਪੁੱਛਦਾ ਹਾਂ ਅਤੇ ਸਾਨੂੰ ਦੋਵਾਂ ਨੇ ਫੈਸਲਾ ਕੀਤਾ ਕਿ ਉਸ ਸਮੇਂ ਕੇਦਾਰ ਵਧੀਆ ਗੇਂਦਬਾਜ਼ ਸੀ ਅਤੇ ਉਸ ਨ ਬਿਹਤਰੀਨ ਗੇਂਦਬਾਜ਼ੀ ਕੀਤੀ। ਉਸ ਨੂੰ ਇਸ਼ ਜਿੱਤ ਦਾ ਸਿਹਰਾ ਜਾਂਦਾ ਹੈ। ਯਾਦਵ ਵੀ ਆਪਣੇ ਕਪਤਾਨ ਦੀ ਇਸ ਗੱਲ ਨਾਲ ਸਹਿਮਤ ਹੈ। ਉਸ ਨੇ ਕਿਹਾ ਕਿ ਮੇਰੀ ਗੇਂਦਬਾਜ਼ੀ ਇਸ 'ਤੇ ਨਿਰਭਰ ਕਰਦੀ ਹੈ ਕਿ ਬੱਲੇਬਾਜ਼ ਕਿ ਕਰਨ ਦਾ ਯਤਨ ਕਰ ਰਿਹਾ ਹੈ।
ਯਾਦਵ ਮੁੱਖ ਰੂਪ ਤੋਂ ਬੱਲੇਬਾਜ਼ ਹੈ ਪਰ ਉਹ ਇਸ ਗੱਲ ਤੋਂ ਬਿਲਕੁੱਲ ਵੀ ਚਿੰਤਾ 'ਚ ਨਹੀਂ ਹੈ ਕਿ ਉਹ ਟਾਮ ਆਰਡਰ ਦੇ ਬੱਲੇਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਦਾ। ਉਸ ਨੇ ਕਿਹਾ ਜਦੋਂ ਤੱਕ ਟੀਮ ਜਿੱਤ ਦਰਜ ਕਰ ਰਹੀ ਹੈ ਉਸ ਸਮੇਂ ਤੱਕ ਮੈਨੂੰ ਕੋਈ ਚਿੰਤਾ ਨਹੀਂ ਹੈ ਕਿ ਮੈਨੂੰ 10 ਜਾ 15 ਮੈਚਾਂ 'ਚ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਟੀਮ ਮੇਰੇ ਤੋਂ ਜੋਂ ਕੁਝ ਵੀ ਚਾਹੁੰਦੀ ਹੈ ਉਸ ਨੂੰ ਕਰਨ ਲਈ ਮੇਰੇ 'ਚ ਸਮਰੱਥਾ ਹੋਣੀ ਚਾਹੀਦੀ ਹੈ।
ਸ਼ਾਕਿਬ ਨੇ ਕਿਹਾ, ਯਾਧਵ ਦੀਆਂ ਗੇਂਦਾਂ 'ਤੇ ਖਰਾਬ ਸ਼ਾਟਾਂ ਖੇਡਣ ਕਾਰਨ ਵੱਡਾ ਸਕੋਰ ਨਾ ਬਣਾ ਸਕੇ
NEXT STORY