ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਹਮੇਸ਼ਾ ਆਪਣੇ ਲਾਈਫ ਪਾਰਟਨਰ ਨੂੰ ਲੈ ਕੇ ਚਰਚਾ 'ਚ ਰਹੇ ਰਹਿੰਦੇ ਹਨ। ਕੁਝ ਕ੍ਰਿਕਟਰ ਅਜਿਹੇ ਹਨ। ਜਿਨ੍ਹਾਂ ਨੇ ਆਪਣੇ ਦੋਸਤ ਜਾਂ ਫਿਰ ਕਿਸੇ ਰਿਸ਼ਤੇਦਾਰ ਨਾਲ ਹੀ ਵਿਆਹ ਕੀਤਾ ਹੈ। ਵਿਆਹ ਤੋਂ ਪਹਿਲਾਂ ਭਾਵੇਂ ਹੀ ਕ੍ਰਿਕਟਰਾਂ ਦੀਆਂ ਪਤਨੀਆਂ ਆਮ ਸੀ ਪਰ ਹੁਣ ਉਹ ਖਾਸ ਬਣ ਚੁੱਕੀਆਂ ਹਨ। ਅਜਿਹੇ 'ਚ ਜਣਦੇ ਹਾਂ ਕਿ ਵਿਆਹ ਤੋਂ ਪਹਿਲਾਂ ਇਨ੍ਹਾਂ ਕ੍ਰਿਕਟਰਾਂ ਦੀਆਂ ਪਤਨੀਆਂ ਕਿਸ ਪ੍ਰੋਫੈਸ਼ਨ 'ਚ ਸੀ।
ਸਚਿਨ ਤੇਂਦੁਲਕਰ- ਅੰਜ਼ਲੀ ਤੇਂਦੁਲਕਰ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਪਤਨੀ ਬੱਚਿਆਂ ਦੀ ਡਾਕਟਰ ਸੀ, ਪਰ ਜਦੋਂ ਸਚਿਨ ਨੇ ਅੰਜਲੀ ਨਾਲ ਵਿਆਹ ਕੀਤਾ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਸਚਿਨ ਦੇ ਪਰਿਵਾਰ ਨੂੰ ਸੰਭਾਲਣ ਲਈ ਆਪਣਾ ਕਰੀਅਰ ਛੱਡ ਦਿੱਤਾ ਸੀ।
ਮਹਿੰਦਰ ਸਿੰਘ ਧੋਨੀ ਸਾਕਸ਼ੀ ਧੋਨੀ
ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਹਮੇਸ਼ਾ ਲਾਇਮ ਲਾਈਟ 'ਚ ਰਹਿੰਦੀ ਹੈ। ਵਿਆਹ ਤੋਂ ਪਹਿਲਾਂ ਸਾਕਸ਼ੀ ਨੇ ਹੋਟਲ ਮੈਨੇਜ਼ਮੈਂਟ ਦੀ ਪੜ੍ਹਾਈ ਕੀਤੀ ਸੀ ਤੇ ਉਹ ਤਾਜ਼ ਹੋਟਲ 'ਚ ਕੰਮ ਕਰਦੀ ਸੀ।
ਰੋਹਿਤ ਸ਼ਰਮਾ-ਰਿਤਿਕਾ ਸਜਦੇਹ
ਭਾਰਤੀ ਟੀਮ ਦੇ ਧਾਕੜ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਰਿਤਿਕਾ ਨਾਲ ਲਵ ਮੈਰਿਜ਼ ਕੀਤੀ ਹੈ। ਰਿਤਿਕਾ ਸੈਲੀਬ੍ਰਿਟੀ ਮੈਨੇਜ਼ਰ ਹੈ।
ਸੁਰੇਸ਼ ਰੈਨਾ-ਪ੍ਰਿਯੰਕਾ
ਸੁਰੇਸ਼ ਰੈਨਾ ਭਾਰਤੀ ਟੀਮ ਦੇ ਇਕ ਖਤਰਨਾਕ ਬੱਲੇਬਾਜ਼ ਹਨ। ਰੈਨਾ ਅਤੇ ਪ੍ਰਿਯੰਕਾ ਇਕ ਦੂਜੇ ਦੇ ਗੁਆਂਢੀ ਸਨ। ਪ੍ਰਿਯੰਕਾ ਪੇਸ਼ੇ ਤੋਂ ਇਕ ਇਕ ਬੈਂਕਰ ਸੀ, ਵਿਆਹ ਤੋਂ ਪਹਿਲਾਂ ਉਹ ਵਿਦੇਸ਼ 'ਚ ਰਹਿ ਕੇ ਕੰਮ ਕਰਦੀ ਸੀ।
ਵਰਿੰਦਰ ਸਹਿਵਾਗ-ਆਰਤੀ ਅਹਿਲਾਵਤ
ਭਾਰਤ ਦੇ ਸਾਬਕਾ ਓਪਨਰ ਨੇ ਸਹਿਵਾਗ ਨੇ ਆਪਣੀ ਰਿਸ਼ਤੇਦਾਰ ਆਰਤੀ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਆਰਤੀ ਪੀ.ਆਰ.ਓ. ਸੀ। ਪਰ ਵਿਆਹ ਦੇ ਬਾਅਦ ਉਹ ਆਪਣਾ ਸਾਰਾ ਸਮਾਂ ਪਰਿਵਾਰ ਨਾਲ ਬਿਤਾਉਂਦੀ ਹੈ।
ਵੀਨਸ ਵਿਲੀਅਮਸ ਦੀ ਕਾਰ ਤੋਂ ਹੋਏ ਸੜਕ ਹਾਦਸੇ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ
NEXT STORY