ਦੁਬਈ — ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਆਪਣੇ ਆਈ. ਪੀ. ਐੱਲ. ਦੇ ਇਤਿਹਾਸ ਦੇ 100 ਕੈਚ ਪੂਰੇ ਕਰ ਲਏ ਹਨ । ਬਤੌਰ ਵਿਕਟਕੀਪਰ ਸਭ ਤੋਂ ਜ਼ਿਆਦਾ ਕੈਚ ਕਰਨ ਦੀ ਗੱਲ ਕਰੀਏ ਤਾਂ ਇਸ ਸਮੇਂ ਕੋਲਕਾਤਾ ਦੇ ਦਿਨੇਸ਼ ਕਾਰਤਿਕ ਅੱਗੇ ਚੱਲ ਰਹੇ ਹਨ। ਉਨ੍ਹਾਂ ਨੇ 103 ਕੈਚ ਕੀਤੇ ਹਨ। ਹਾਲਾਂਕਿ, 188 ਮੈਚ ਖੇਡ ਚੁੱਕੇ ਧੋਨੀ ਦੇ ਨਾਂ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ 39 ਸਟੰਪਿੰਗ ਕਰਨ ਦਾ ਰਿਕਾਰਡ ਵੀ ਹੈ। ਦੇਖੋ ਇਹ ਰਿਕਾਰਡ ਵੇਖੋ-

ਆਈ ਪੀ. ਐੱਲ. 'ਚ ਸਭ ਤੋਂ ਜ਼ਿਆਦਾ ਕੈਚ ਕਰਨ ਵਾਲੇ ਵਿਕਟਕੀਪਰ
103 ਦਿਨੇਸ਼ ਕਾਰਤਿਕ, ਕੋਲਕਾਤਾ (ਮੈਚ 171, ਸਟੰਪ 30, ਕੁੱਲ ਆਊਟ 133)
100 ਧੋਨੀ, ਚੇਨਈ (ਮੈਚ 188, ਸਟੰਪ 39, ਕੁੱਲ ਆਊਟ 139)
65 ਪਾਰਥਿਵ ਪਟੇਲ (ਮੈਚ 122, ਸਟੰਪ 16, ਕੁਲ ਆਊਟ 81)
65 ਨਮਨ ਓਝਾ (ਮੈਚ 112, ਸਟੰਪ 10, ਕੁੱਲ ਆਊਟ 75)
57 ਰੌਬਿਨ ਉਥੱਪਾ (ਮੈਚ 114, ਸਟੰਪ 33, ਕੁੱਲ ਆਊਟ 90)

ਵਿਕਟ ਕੀਪਿੰਗ ਦਾ ਰਿਕਾਰਡ
ਕੈਚ : 100
ਸਟੰਪਿੰਗ: 39
ਮੈਚ 'ਚ ਸਭ ਤੋਂ ਜ਼ਿਆਦਾ ਕੈਚ : 3
ਮੈਚ 'ਚ ਸਭ ਤੋਂ ਜ਼ਿਆਦਾ ਆਊਟ : 4

ਮੁੰਬਈ ਦੇ ਤੇਜ਼ ਗੇਂਦਬਾਜ਼ ਬੁਮਰਾਹ ਨੂੰ ਪਏ ਹਨ ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ
NEXT STORY