ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਚਲ ਰਹੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਆਪਣੇ ਨਾਂ ਇਕ ਖਾਸ ਉਪਲਬਧੀ ਹਾਸਲ ਕਰ ਲਈ ਹੈ। ਉਸ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦੇ 100 ਅਰਧ ਸੈਂਕੜੇ ਪੂਰੇ ਕਰ ਲਏ ਹਨ। ਧੋਨੀ ਨੇ 88 ਗੇਂਦਾਂ 'ਚ 79 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਅਰਧ ਸੈਂਕੜਿਆਂ ਦਾ ਸੈਂਕੜਾ ਪੂਰਾ ਕੀਤਾ। ਧੋਨੀ ਭਾਰਤ ਦੇ ਇਕ ਮਹਾਨ ਖਿਡਾਰੀ ਹੈ। ਉਸ ਦੇ ਨਾਂ ਕਈ ਵੱਡੀਆਂ ਉਪਲਬਧੀਆਂ ਦਰਜ਼ ਹਨ।
ਭਾਰਤੀ ਟੀਮ ਵਲੋਂ ਖੇਡਦੇ ਹੋਏ ਧੋਨੀ ਨੇ 302 ਵਨ ਡੇ ਮੈਚਾਂ 'ਚ ਹੁਣ ਤੱਕ 66 ਅਰਧ ਸੈਂਕੜੇ ਬਣਾ ਲਏ ਹਨ। ਧੋਨੀ ਨੇ ਹਾਲ ਹੀ 'ਚ ਸ਼੍ਰੀਲੰਕਾ ਖਿਲਾਫ ਸੀਰੀਜ਼ 'ਚ ਆਪਣੇ ਨਾਂ ਕਈ ਵੱਡੇ ਰਿਕਾਰਡ ਵੀ ਦਰਜ਼ ਕੀਤੇ। ਉਸ ਨੇ ਨਾਲ ਹੀ 100 ਸਟਪਿੰਗ ਪੂਰੇ ਕਰ ਕੇ ਆਪਣੇ ਨਾਂ ਵਰਲਡ ਰਿਕਾਰਡ ਦਰਜ਼ ਕੀਤਾ ਸੀ। ਧੋਨੀ ਨੇ ਹੁਣ ਤੱਕ 470 ਕੌਮਾਂਤਰੀ ਮੈਚਾਂ 'ਚ ਖੇਡਦੇ ਹੋਏ 15825 ਦੌੜਾਂ ਪੂਰੀਆਂ ਕਰ ਲਈਆਂ ਹਨ। ਜਿਸ ਦੌਰਾਨ ਉਸ ਨੇ 10 ਸੈਂਕੜੇ ਅਤੇ 100 ਅਰਧ ਸੈਂਕੜੇ ਲਗਾਏ ਹਨ।
ਜਦੋਂ 11 ਦੌੜਾਂ 'ਤੇ ਡਿੱਗ ਗਈਆਂ ਸਨ ਭਾਰਤ ਦੀਆਂ ਤਿੰਨ ਵਿਕਟਾਂ, ਗੁੱਸੇ 'ਚ ਲੋਕਾਂ ਨੇ ਕੂਮੈਂਟ ਕਰ ਇੰਝ ਕੱਢੀ ਭੜਾਸ
NEXT STORY