ਸਪੋਰਟਸ ਡੈਸਕ— ਆਈ. ਸੀ. ਸੀ. ਵਰਲਡ ਕੱਪ-2019 'ਚ ਐਜਬੇਸਟਨ ਕ੍ਰਿਕਟ ਮੈਦਾਨ 'ਤੇ ਭਾਰਤ ਤੇ ਬੰਗਲਾਦੇਸ਼ ਦੇ ਵਿਚਾਲੇ ਹੋਏ ਮੈਚ ਦੇ ਦੌਰਾਨ ਸਟੇਡੀਅਮ 'ਚ ਸਪੇਨ ਦਾ ਝੰਡਾ ਵੇਖਿਆ ਜਾਣਾ ਥੋੜ੍ਹਾ ਹੈਰਾਨੀ ਭਰਿਆ ਸੀ। ਇਹ ਇਕ ਕ੍ਰਿਕਟ ਮੈਚ ਸੀ ਤੇ ਜਦੋਂ ਵੀ ਖੇਡ ਪ੍ਰੇਮੀ ਸਪੇਨ ਦਾ ਨਾਮ ਸੁੱਣਦੇ ਹਨ ਤਾਂ ਉਨ੍ਹਾਂ ਦੇ ਦਿਮਾਗ 'ਚ ਸਭ ਤੋਂ ਪਹਿਲਾਂ ਨਾਂ ਫੁੱਟਬਾਲ ਦਾ ਆਉਂਦਾ ਹੈ ਪਰ ਇਹ ਕੁੱਝ ਖਾਸ ਸੀ। ਭਾਰਤੀ ਕ੍ਰਿਕਟ ਟੀਮ ਦੇ ਖ਼ੁਰਾਂਟ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਇਕ ਫੈਨ ਸਪੇਨ ਦੇ ਕੈਨਰੀ ਆਇਲੈਂਡ ਤੋਂ ਆਪਣੇ ਪਰਿਵਾਰ ਦੇ ਨਾਲ ਸਿਰਫ ਆਪਣੇ ਪਸੰਦੀਦਾ ਖਿਡਾਰੀ ਨੂੰ ਖੇਡਦੇ ਹੋਏ ਦੇਖਣ ਲਈ ਇੰਗਲੈਂਡ ਆਇਆ ਸੀ। 
ਰਾਜੇਸ਼ ਰਾਇਸਿੰਘਾਨੀ ਨੇ ਆਈ. ਏ. ਐੱਨ. ਐੱਸ. ਨਾਲ ਗੱਲਬਾਤ 'ਚ ਕਿਹਾ ਕਿ ਉਨ੍ਹਾਂ ਨੇ ਇਸ ਮੈਚ ਲਈ ਪਿਛਲੇ ਸਾਲ ਅਕਤੂਬਰ 'ਚ ਹੀ ਟਿਕਟ ਬੁੱਕ ਕਰਾ ਲਈਆਂ ਸਨ ਤਾਂ ਕਿ ਉਹ ਆਪਣੇ ਪਰਿਵਾਰ ਦੇ ਨਾਲ ਭਾਰਤੀ ਟੀਮ ਅਤੇ ਆਪਣੇ ਪਸੰਦੀਦਾ ਖਿਡਾਰੀ ਧੋਨੀ ਨੂੰ ਦੇਖਣ ਲਈ ਇੰਗਲੈਂਡ ਆ ਸਕਣ।
ਉਨ੍ਹਾਂ ਨੇ ਕਿਹਾ, ਅਸੀਂ ਵੀ ਕ੍ਰਿਕਟ ਨੂੰ ਪਸੰਦ ਕਰਦੇ ਹਨ, ਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ 'ਚ ਫੁੱਟਬਾਲ ਸਭ ਤੋਂ ਪ੍ਰਸਿੱਧ ਖੇਡ ਹੈ। ਪਰ ਮੇਰੀ ਪਤਨੀ ਸ਼ਰਲੂ ਤੇ ਬੇਟਾ ਧੋਨੀ ਨੂੰ ਬੇਹੱਦ ਪਸੰਦ ਕਰਦੇ ਹਨ ਤੇ ਸਾਡੇ ਲਈ ਆਪਣੇ ਪਸੰਦੀਦਾ ਕ੍ਰਿਕੇਟਰ ਨੂੰ ਇਸ ਤਰ੍ਹਾਂ ਖੇਡਦੇ ਹੋਏ ਵੇਖਣਾ, ਸੁਪਨਾ ਸੱਚ ਹੋਣ ਤੋਂ ਘੱਟ ਨਹੀਂ ਸੀ। ਸਾਨੂੰ ਉਨ੍ਹਾਂ ਨੂੰ ਨਿਜੀ ਤੌਰ 'ਤੇ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਕਿਸ ਨੂੰ ਪਤਾ ਹੈ, ਹੋ ਸਕਦਾ ਹੈ ਜਲਦੀ ਹੀ ਮਿਲੋ। ਉਨ੍ਹਾਂ ਦੀ ਪਤਨੀ ਸ਼ਰਲੂ ਨੇ ਦੱਸਿਆ ਕਿ ਉਨ੍ਹਾਂ ਨੇ ਧੋਨੀ ਦੀ ਧੀ ਜੀਵਾ ਲਈ ਇਕ ਗਿਫਟ ਵੀ ਲਿਆ ਸੀ।
ਉਨ੍ਹਾਂ ਨੇ ਕਿਹਾ, ਅਸੀਂ ਧੋਨੀ ਨੂੰ ਦੇਖਣ ਲਈ ਲੱਗਭੱਗ 3860 ਕਿਲੋਮੀਟਰ ਦੀ ਯਾਤਰਾ ਕੀਤੀ ਤੇ ਮੇਰਾ ਵਿਸ਼ਵਾਸ ਕਰੋ ਇਹ ਸਭ ਬੇਕਾਰ ਨਹੀਂ ਗਿਆ। ਤੁਸੀਂ ਸਿਰਫ ਇਕ ਵਾਰ ਜਨਮ ਲੈਂਦੇ ਹੋ ਤਾਂ ਹਰ ਉਹ ਕੰਮ ਕਰੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ।

... ਤਾਂ ਇਸ ਕਾਰਨ ਵਿਰਾਟ ਕੋਹਲੀ ਹੋ ਸਕਦੇ ਹਨ WC ਦੇ ਦੋ ਮੈਚਾਂ ਲਈ ਬੈਨ
NEXT STORY