ਦੁਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ 14ਵਾਂ ਮੁਕਾਬਲਾ ਦੁਬਾਈ 'ਚ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ 165 ਦੌੜਾਂ ਦਾ ਟੀਚਾ ਦਿੱਤਾ ਸੀ ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਟੀਮ 20 ਓਵਰਾਂ 'ਚ 5 ਵਿਕਟਾਂ 'ਤੇ 157 ਦੌੜਾਂ ਹੀ ਬਣਾ ਸਕੀ ਅਤੇ ਹੈਦਰਾਬਾਦ ਨੇ ਚੇਨਈ ਨੂੰ 7 ਦੌੜਾਂ ਨਾਲ ਹਰਾ ਦਿੱਤਾ।

ਆਈ. ਪੀ. ਐੱਲ. 'ਚ 4500 ਦੌੜਾਂ
ਧੋਨੀ ਨੇ 193 ਆਈ. ਪੀ. ਐੱਲ. ਮੈਚਾਂ 'ਚ 42.22 ਦੀ ਔਸਤ ਨਾਲ 4476 ਦੌੜਾਂ ਬਣਾਈਆਂ ਸਨ ਅਤੇ ਉਹ 4500 ਦੌੜਾਂ ਦੇ ਅੰਕੜੇ ਤੋਂ ਸਿਰਫ 24 ਦੌੜਾਂ ਦੂਰ ਸੀ। ਧੋਨੀ ਨੇ ਹੈਦਰਾਬਾਦ ਵਿਰੁੱਧ 194 ਮੈਚ 'ਚ ਅਜੇਤੂ 47 ਦੌੜਾਂ ਦੀ ਪਾਰੀ ਖੇਡੀ ਅਤੇ 4523 ਦੌੜਾਂ ਬਣਾਈਆਂ। ਆਈ. ਪੀ. ਐੱਲ. 'ਚ 4500 ਦੌੜਾਂ ਵਿਰਾਟ ਕੋਹਲੀ, ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਡੇਵਿਡ ਵਾਰਨਰ, ਸ਼ਿਖਰ ਧਵਨ, ਏ ਬੀ ਡਿਵੀਲੀਅਰਸ ਅਤੇ ਕ੍ਰਿਸ ਗੇਲ ਨੇ ਬਣਾਈਆਂ ਹਨ। ਹੁਣ ਧੋਨੀ ਵੀ ਇਸ ਖਾਸ ਰਿਕਾਰਡ 'ਚ ਸ਼ਾਮਲ ਹੋ ਗਏ ਹਨ।

ਹਾਰ ਤੋਂ ਬਾਅਦ ਧੋਨੀ ਨੇ ਦੱਸਿਆ- ਕਿਉਂ ਬੱਲੇਬਾਜ਼ੀ ਕਰਨਾ ਹੋ ਰਿਹਾ ਸੀ ਮੁਸ਼ਕਿਲ
NEXT STORY