ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਭਾਂਵੇ ਹੀ ਕੌਮਾਂਤਰੀ ਕ੍ਰਿਕਟ ਤੋਂ ਪਿਛਲੇ 5 ਮਹੀਨਿਆਂ ਤੋਂ ਦੂਰ ਰਹੇ ਹੋਣ ਪਰ ਨਾ ਹੀ ਉਸ ਦੀ ਫੈਨ ਫਾਲੋਇੰਗ ਘਟੀ ਹੈ ਅਤੇ ਨਾ ਹੀ ਉਹ ਖਬਰਾਂ ਵਿਚ ਆਉਣਾ ਘਟੇ ਹਨ। ਇਸ ਸਾਲ ਧੋਨੀ ਨੇ ਸਿਰਫ 6 ਟਵੀਟ ਕੀਤੇ ਹਨ ਅਤੇ ਪੂਰਾ ਸਾਲ ਛਾਏ ਰਹੇ ਹਨ। ਹੁਣ ਉਹ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਅਪਲੋਡ ਕਰ ਕੇ ਚਰਚਾ ਵਿਚ ਹਨ। ਇਹ ਵੀਡੀਓ ਧੋਨੀ ਨੇ ਖੁਦ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ। ਇਸ ਵੀਡੀਓ ਵਿਚ ਉਹ ਆਪਣੀ ਪਤਨੀ ਸਾਕਸ਼ੀ ਧੋਨੀ ਦਾ ਮਜ਼ਾਕ ਉਡਾਉਂਦੇ ਦਿਸ ਰਹੇ ਹਨ।
ਇਹ ਵੀਡੀਓ ਦੇਖ ਕੇ ਸਾਫ ਸਮਝਿਆ ਜਾ ਸਕਦਾ ਹੈ ਕਿ ਦੋਵੇਂ ਕਿਸੇ ਵਿਗਿਆਪਨ ਦੀ ਸ਼ੂਟਿੰਗ ਲਈ ਡਾਇਲਗ ਬੋਲਣ ਦਾ ਅਭਿਆਸ ਕਰ ਰਹੇ ਹਨ। ਸਾਕਸ਼ੀ ਧੋਨੀ ਬਹੁਤ ਵਾਰ ਦੇਖ ਕੇ ਡਾਇਲਗ ਬੋਲਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਅਸਫਲ ਰਹਿੰਦੀ ਹੈ। ਸਾਕਸ਼ੀ ਦੇ ਨਾਲ ਬੈਠੇ ਪਤੀ ਮਹਿੰਦਰ ਸਿੰਘ ਧੋਨੀ ਉਸ ਨੂੰ ਕਹਿੰਦੇ ਹਨ ਕਿ ਜੇਕਰ ਤੇਰੇ ਤੋਂ ਦੇਖ ਕੇ ਵੀ ਡਾਇਲਗ ਨਹੀਂ ਬੋਲਿਆ ਜਾ ਰਿਹਾ ਤਾਂ ਡਿਲੀਵਰ ਕਿਵੇਂ ਕਰੋਗੀ। ਇਸ ਵਿਚਾਲੇ ਸਾਕਸ਼ੀ ਆਪਣੇ ਗਲਤ ਡਾਇਲਗ 'ਤੇ ਹੱਸਣ ਲੱਗ ਜਾਂਦੀ ਹੈ। ਇਸ ਦੌਰਾਨ ਧੋਨੀ ਵੀ ਹੱਸ ਰਹੇ ਹੁੰਦੇ ਹਨ। ਆਪਣੀ ਹਾਸੇ ਨੂੰ ਧੋਨੀ ਨੇ ਸ਼ਾਇਦ ਕੈਪਸ਼ਨ ਵਿਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਧੋਨੀ ਨੇ ਕੈਪਸ਼ਨ ਦਿੱਤਾ ਹੈ, ''ਇਤਿਹਾਸ ਵਿਚ ਕੁਝ ਧਮਾਕਾ। ਜਦੋਂ ਤੁਸੀਂ ਟੇਬਲ ਘੁਮਾ ਦਿੰਦੇ ਹੋ ਅਤੇ ਡਾਇਰੈਕਟਰ ਨੂੰ ਹੀ ਡਾਇਲਗ ਡਿਲੀਵਰੀ ਲਈ ਬੋਲਦੇ ਹੋ। ਖਾਸਕਰ ਤਦ ਜਦੋਂ ਲਗਾਤਾਰ ਕਹਿ ਰਹੀ ਹੋਵੇ ਇਹ ਬਿਲਕੁਲ ਆਸਾਨ ਡਾਇਲਗ ਹੈ। ਤੁਹਾਨੂੰ ਇਹ ਇਕ ਹੀ ਟੇਕ 'ਚ ਕਰ ਦੇਣਾ ਚਾਹੀਦਾ ਹੈ।
ਦੱਸ ਦਈਏ ਕਿ ਧੋਨੀ ਨੇ ਆਪਣਾ ਆਖਰੀ ਕੌਮਾਂਤਰੀ ਮੈਚ 10 ਜੁਲਾਈ ਨੂੰ ਵਰਲਡ ਕੱਪ 2019 ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਇਸ ਮੈਚ ਵਿਚ ਭਾਰਤੀ ਟੀਮ ਨੂੰ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਰਲਡ ਕੱਪ ਤੋਂ ਬਾਅਦ ਧੋਨੀ ਦੇ ਸੰਨਿਆਸ ਲੈਣ ਦੀਆਂ ਅਟਕਲਾਂ ਵੀ ਕਾਫੀ ਲਗਾਈਆਂ ਗਈਆਂ। ਹਾਲਾਂਕਿ ਧੋਨੀ ਨੇ ਹਾਲ ਹੀ 'ਚ ਇਕ ਇੰਟਰਵਿਊ ਵਿਚ ਸਾਫ ਕਰ ਦਿੱਤਾ ਸੀ ਕਿ ਜਨਵਰੀ ਤਕ ਉਸ ਤੋਂ ਇਸ ਸਬੰਧ ਵਿਚ ਕੋਈ ਵੀ ਸਵਾਲ ਨਾ ਪੁੱਛੇ।
ਜ਼ਹੀਰ ਦਾ ਕਲੱਬ ਕ੍ਰਿਕਟ 'ਤੇ ਬਿਆਨ, ਕਿਹਾ- ਮੈਨੂੰ ਵੀ ਇਸ ਤੋਂ ਮਿਲੀ ਸੀ ਮਦਦ
NEXT STORY