ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਕਲੱਬ ਕ੍ਰਿਕਟ ਖੇਡਣ ਦੀ ਅਹਿਮੀਅਤ 'ਤੇ ਜੋਰ ਦਿੱਤਾ ਅਤੇ ਇਸ ਨੂੰ ਮਹੱਤਵਪੂਰਨ ਸਾਬਤ ਕਰਨ ਲਈ ਆਪਣਾ ਉਦਾਹਰਨ ਦਿੱਤਾ। ਖੱਬੇ ਹੱਥ ਦਾ ਇਹ ਸਾਬਕਾ ਤੇਜ਼ ਗੇਂਦਬਾਜ਼ 72ਵੇਂ ਪੁਲਸ ਸੱਦਾ ਸ਼ੀਲਡ ਕ੍ਰਿਕਟ ਟੂਰਨਾਮੈਂਟ ਦੇ ਪੁਰਸਕਾਰ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਸੀ। ਜ਼ਹੀਰ ਨੇ ਕਿਹਾ, ''ਕਲੱਬ ਕ੍ਰਿਕਟ ਮੁੰਬਈ ਕ੍ਰਿਕਟ ਦਾ ਅਹਿਮ ਹਿੱਸਾ ਹੈ ਅਤੇ ਅਸੀਂ ਇਸ ਤੋਂ ਸਿਖਦੇ ਹਾਂ ਕਿ ਚੋਟੀ ਦੇ ਪੱਧਰ ਲਈ ਕਿਵੇਂ ਤਿਆਰ ਹੋਇਆ ਜਾਵੇ। ਇਹੋ ਮੁੰਬਈ ਕਲੱਬ ਕ੍ਰਿਕਟ ਹੈ।'' ਮੁੰਬਈ ਪੁਲਸ ਜਿਮਖਾਨਾ 'ਚ ਜ਼ਹੀਰ ਨੇ ਯੁਵਾ ਖਿਡਾਰੀਆਂ ਨੂੰ ਕਿਹਾ, ''ਇਸ ਨੂੰ ਧਿਆਨ 'ਚ ਰਖਦੇ ਹੋਏ ਪੁਲਸ ਨੂੰ ਇਹ ਰਿਵਾਇਤ ਜਾਰੀ ਰਖਣ ਲਈ ਵਧਾਈ।

ਯਾਤਰਾ ਜਾਰੀ ਰਖਣ ਅਤੇ ਲਗਾਤਾਰ ਬਿਹਤਰ ਹੋਣ ਲਈ 72 ਸਾਲ ਲੰਬਾ ਸਮਾਂ ਹੈ।'' ਇਸ ਸਾਲ ਖਿਤਾਬ ਐੱਮ. ਆਈ. ਜੀ. ਕ੍ਰਿਕਟ ਕਲੱਬ ਨੇ ਜਿੱਤਿਆ। ਜ਼ਹੀਰ ਨੇ ਕਿਹਾ, ''ਜਦੋਂ ਮੈਂ ਆਪਣੀ ਛਾਪ ਛੱਡ ਰਿਹਾ ਸੀ ਅਤੇ ਚੋਟੀ ਦੇ ਪੱਧਰ 'ਤੇ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਦੋਂ ਮੈਂ ਨਿਯਮਿਤ ਤੌਰ 'ਤੇ ਇਸ ਟੂਰਨਾਮੈਂਟ 'ਚ ਖੇਡਦਾ ਸੀ। ਮੈਨੂੰ ਮੁੰਬਈ ਦੇ ਕਲੱਬ ਕ੍ਰਿਕਟ ਦੇ ਬਾਰੇ ਗੱਲ ਕਰਨਾ ਪਸੰਦ ਹੈ ਕਿਉਂਕਿ ਇਹ ਅਹਿਮ ਕੇਂਦਰ ਹੈ, ਜੋ ਸਾਰੇ ਕ੍ਰਿਕਟਰਾਂ ਦੀ ਮਦਦ ਕਰਦਾ ਹੈ। ਮੇਰੇ ਮਾਮਲੇ 'ਚ ਯਕੀਨੀ ਤੌਰ 'ਤੇ ਇਸ ਨੇ ਮੈਨੂੰ ਚੋਟੀ ਦੇ ਪੱਧਰ ਲਈ ਤਿਆਰ ਕਰਨ 'ਚ ਮਦਦ ਕੀਤੀ।''
ਸਨਵੇ ਸਿਟਜਸ ਇੰਟਰਨੈਸ਼ਨਲ : ਮਘਸੂਦਲੂ ਨੂੰ ਹਰਾ ਕੇ ਭਾਰਤ ਦੇ ਹਰਸ਼ਿਤ ਰਾਜਾ ਨੇ ਕੀਤਾ ਉਲਟਫੇਰ
NEXT STORY