ਬੀਜਿੰਗ— ਨੌਜਵਾਨ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਨੇ ਸ਼ੁੱਕਰਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ. ਰਾਈਫਲ/ਪਿਸਟਲ ਵਿਸ਼ਵ ਕੱਪ ਵਿਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਤੇ 2020 ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਲਿਆ। ਭਾਰਤ ਲਈ ਇਸ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਇਹ ਚੌਥਾ ਓਲੰਪਿਕ ਕੋਟਾ ਵੀ ਹੈ।
ਭਾਰਤ ਲਈ ਇਸ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਇਹ ਚੌਥਾ ਓਲੰਪਿਕ ਕੋਟਾ ਵੀ ਹੈ। ਇਸ ਤੋਂ ਪਹਿਲਾਂ ਅੰਜੁਮ ਮੌਦਗਿਲ ਤੇ ਅਪੂਰਵੀ ਚੰਦੀਲਾ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿਚ ਤੇ ਸੌਰਭ ਚੌਧਰੀ ਨੇ ਓਲੰਪਿਕ ਕੋਟਾ ਸਥਾਨ ਦਿਵਾਏ ਸਨ। ਦਿਵਿਆਂਸ਼ ਨੇ ਫਾਈਨਲ ਵਿਚ ਕੁਲ 249 ਦਾ ਸਕੋਰ ਕੀਤਾ ਤੇ ਦੂਜੇ ਨੰਬਰ 'ਤੇ ਰਹਿ ਕੇ ਚਾਂਦੀ ਜਿੱਤੀ। ਉਹ ਸੋਨ ਤਮਗੇ ਦੇ ਬਹੁਤ ਨੇੜੇ ਰਿਹਾ, ਜਿਸ ਨੂੰ ਚੀਨ ਦੇ ਜੀਚੇਂਗ ਹੂਈ ਨੇ 249.4 ਦੇ ਸਕੋਰ ਨਾਲ ਜਿੱਤਿਆ।
ਕ੍ਰਿਕਟ ਆਸਟਰੇਲੀਆ 'ਬਲੈਕਮੇਲ' ਕਰ ਰਿਹਾ ਸੀ : BCCI
NEXT STORY