ਸਪੋਰਟਸ ਡੈਸਕ- ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੂੰ ਕੋਵਿਡ-19 ਦਾ ਟੀਕਾ ਨਹੀਂ ਲਗਾਉਣ ਦੇ ਬਾਵਜੂਦ ਵਿੰਬਲਡਨ ਟੈਨਿਸ ਟੂਰਨਾਮੈਂਟ 'ਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿਉਂਕਿ ਬ੍ਰਿਟੇਨ 'ਚ ਦਾਖ਼ਲ ਹੋਣ ਲਈ ਟੀਕਾਕਰਨ ਜ਼ਰੂਰੀ ਨਹੀਂ ਹੈ। ਆਲ ਇੰਗਲੈਂਡ ਕਲੱਬ ਦੇ ਮੁੱਖ ਕਾਰਜਕਾਰੀ ਸੈਲੀ ਬੋਲਟਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : IPL ਮੈਚ ਦੌਰਾਨ ਭਿੜੇ ਰਿਆਨ ਪਰਾਗ ਅਤੇ ਹਰਸ਼ਲ ਪਟੇਲ (ਵੀਡੀਓ)
ਸਰਬੀਆ ਦੇ ਰਹਿਣ ਵਾਲੇ 34 ਸਾਲਾ ਜੋਕੋਵਿਚ ਨੂੰ ਟੀਕਾਕਰਨ ਨਹੀਂ ਕਰਨ ਦੇ ਕਾਰਨ ਇਸ ਸਾਲ ਜਨਵਰੀ 'ਚ ਆਸਟਰੇਲੀਆ ਤੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਉਹ ਆਸਟਰੇਲੀਆਈ ਓਪਨ 'ਚ ਹਿੱਸਾ ਨਹੀਂ ਲੈ ਸਕੇ ਸਨ। ਵਿੰਬਲਡਨ 27 ਜੂਨ ਤੋਂ ਸ਼ੁਰੂ ਹੋਵੇਗਾ। ਜੋਕੋਵਿਚ ਆਸਟਰੇਲੀਆਈ ਓਪਨ 'ਚ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕੇ ਸਨ ਤੇ 11 ਦਿਨ ਤਕ ਚਲੇ ਕਾਨੂੰਨੀ ਘਟਨਾਕ੍ਰਮ ਦੇ ਬਾਅਦ ਉਨ੍ਹਾਂ ਨੂੰ ਦੇਸ਼ ਛੱਡਣਾ ਪਿਆ ਸੀ।
ਇਹ ਵੀ ਪੜ੍ਹੋ : ਇਹ ਇਕ ਸ਼ਾਨਦਾਰ ਜਿੱਤ, ਇਸ ਦਾ ਸਿਹਰਾ ਪਰਾਗ ਨੂੰ ਜਾਂਦਾ ਹੈ : ਸੰਜੂ ਸੈਮਸਨ
ਉਹ ਇਸ ਤੋਂ ਬਾਅਦ ਇੰਡੀਅਨ ਵੇਲਸ ਤੇ ਮਿਆਮੀ ਓਪਨ ਜਿਹੇ ਟੂਰਨਾਮੈਂਟ 'ਚ ਵੀ ਨਹੀਂ ਖੇਡ ਸਕੇ ਸਨ ਕਿਉਂਕਿ ਕਿਸੇ ਵੀ ਅਜਿਹੇ ਵਿਦੇਸ਼ੀ ਨਾਗਰਿਕ ਨੂੰ ਅਮਰੀਕਾ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ ਜਿਸ ਨੇ ਟੀਕਾਕਰਨ ਨਹੀਂ ਕਰਵਾਇਆ ਹੋਵੇ। ਅਮਰੀਕੀ ਟੈਨਿਸ ਸੰਘ ਨੇ ਕਿਹਾ ਕਿ ਉਹ ਅਗਸਤ ਦੇ ਅੰਤ 'ਚ ਸ਼ੁਰੂ ਹੋਣ ਵਾਲੇ ਯੂ. ਐੱਸ. ਓਪਨ ਦੇ ਲਈ ਕੋਵਿਡ-19 ਟੀਕਾਕਰਨ ਨਾਲ ਜੁੜੇ ਸਰਕਾਰੀ ਨਿਯਮਾਂ ਦੀ ਪਾਲਣਾ ਕਰੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਹੈਦਰਾਬਾਦ ਨੇ ਗੁਜਰਾਤ ਨੂੰ ਦਿੱਤਾ 196 ਦੌੜਾਂ ਦਾ ਟੀਚਾ
NEXT STORY