ਦੁਬਈ— ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਟਾਪ ਸੀਡ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਜਰਮਨੀ ਦੇ ਫਿਲਿਪ ਕੋਲਸ਼੍ਰੇਬਰ ਨੂੰ ਇਕਤਰਫਾ ਅੰਦਾਜ਼ ਵਿਚ 6-3, 6-1 ਨਾਲ ਹਰਾ ਕੇ ਦੁਬਈ ਟੈਨਿਸ ਚੈਂਪੀਅਨਸ਼ਿਫ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਟੂਰਨਾਮੈਂਟ ਵਿਚ ਆਪਣੇ 5ਵੇਂ ਖਿਤਾਬ ਦੀ ਭਾਲ ਵਿਚ ਲੱਗੇ ਜੋਕੋਵਿਚ ਨੇ 36 ਸਾਲਾ ਜਰਮਨ ਖਿਡਾਰੀ ਕੋਲੋਂ ਇਹ ਮੁਕਾਬਲਾ ਸਿਰਫ 59 ਮਿੰਟ ਵਿਚ ਜਿੱਤ ਲਿਆ ਅਤੇ ਇਸ ਸਾਲ ਆਪਣਾ ਅਜੇਤੂ ਕ੍ਰਮ 15 ਮੈਚ ਪਹੁੰਚਾ ਦਿੱਤਾ। ਉਸ ਨੇ ਮੈਚ ਵਿਚ 23 ਵਿਨਰਜ਼ ਲਾਏ।
32 ਸਾਲਾ ਜੋਕੋਵਿਚ ਦਾ ਕੁਆਰਟਰ ਫਾਈਨਲ ਵਿਚ 7ਵੀਂ ਸੀਡ ਰੂਸੀ ਖਿਡਾਰੀ ਕਾਰੇਨ ਖਾਚਾਨੋਵ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਆਸਟ੍ਰੀਆਈ ਕੁਆਲੀਫਾਇਰ ਡੇਨਿਮਸ ਨੋਵਾਕ ਨੂੰ 1 ਘੰਟੇ 14 ਮਿੰਟ ਵਿਚ 6-3, 6-4 ਨਾਲ ਹਰਾਇਆ। ਤੀਜੀ ਸੀਡ ਫਰਾਂਸ ਦੇ ਗਾਏਲ ਮੋਂਫਿਲਸ ਕੁਆਲੀਫਾਇਰ ਯਾਸੁਤਾਕਾ ਉਚਿਯਾਮਾ ਨੂੰ 66 ਮਿੰਟ ਵਿਚ 6-1, 6-2 ਨਾਲ ਹਰਾ ਕੇ ਆਖਰੀ 8 ਵਿਚ ਪਹੁੰਚਾ ਗਿਆ ਹੈ। ਮੋਂਫਿਲਸ ਜਿਸ ਨੇ 9ਵੀਂ ਸੀਡ ਖਿਡਾਰੀ ਫਰਾਂਸ ਦੇ ਬੇਨਾਯਟ ਪੇਅਰੇ ਨੂੰ 1 ਘੰਟਾ 21 ਮਿੰਟ ਵਿਚ 6-4, 6-4 ਨਾਲ ਹਰਾਇਆ।
ਨਡਾਲ ਅਕਾਪੁਲਕੋ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ
NEXT STORY