ਨਵੀਂ ਦਿੱਲੀ (ਬਿਊਰੋ)— ਧੋਨੀ ਭਾਰਤੀ ਟੀਮ ਦਾ ਇਕ ਅਜਿਹਾ ਖ਼ਿਡਾਰੀ ਹੈ ਜਿਸਨੂੰ ਆਉਂਦੀ ਦੁਨੀਆ ਤੱਕ ਵੀ ਭੁਲਾਇਆ ਨਹੀਂ ਜਾ ਸਕਦਾ। ਧੋਨੀ ਨੇ ਕ੍ਰਿਕਟ ਜਗਤ 'ਚ ਬੁਲੰਦੀਆਂ ਨੂੰ ਛੂਹਿਆ ਹੈ। ਧੋਨੀ ਦੀ ਬੱਲੇਬਾਜ਼ੀ ਤੋਂ ਤਾਂ ਹਰ ਕੋਈ ਜਾਣੂ ਹੈ, ਜੇਕਰ ਗੱਲ ਬੱਲੇਬਾਜ਼ੀ ਦੀ ਹੁੰਦੀ ਹੈ ਤਾਂ ਧੋਨੀ ਦੇ ਹੈਲੀਕਾਪਟਰ ਸ਼ਾਰਟ ਨੂੰ ਤਾਂ ਹਰ ਕੋਈ ਜਾਣਦਾ ਹੋਵੇਗੇ। ਪਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕਹਿਣਾ ਹੈ ਕਿ ਉਹ ਆਪਣੇ ਟਰੇਡਮਾਰਕ 'ਹੈਲੀਕਾਪਟਰ ਸ਼ਾਰਟ' ਨੂੰ ਕਿਸੇ ਯੁਵਾ ਖਿਡਾਰੀ ਨੂੰ ਖੇਡਦਾ ਨਹੀਂ ਵੇਖਣਾ ਚਾਹੁੰਦੇ ਹਨ। ਇਹ ਗੱਲ ਧੋਨੀ ਨੇ ਦੁਬਈ ਵਿਚ ਆਪਣੀ ਪਹਿਲੀ ਵਿਸ਼ਵ ਐਕੇਡਮੀ ਦੇ ਉਦਘਾਟਨ ਸਮੇਂ ਕਹੀ, ਜਿਸਨੂੰ ਉਨ੍ਹਾਂ ਨੇ ਦੁਬਈ ਦੀ ਪੈਸਿਫਿਕ ਵੇਂਚਰਸ ਨਾਲ ਮਿਲ ਕੇ ਸ਼ੁਰੂ ਕੀਤਾ ਹੈ। ਧੋਨੀ ਦਾ ਕਹਿਣਾ ਹੈ ਕਿ ਇਸ ਸ਼ਾਰਟ ਨੂੰ ਖੇਡਦੇ ਸਮੇਂ ਕੋਈ ਖਿਡਾਰੀ ਜ਼ਖਮੀ ਹੋ ਸਕਦਾ ਹੈ।
ਲੱਗ ਸਕਦੀ ਹੈ ਸੱਟ
ਧੋਨੀ ਨੇ ਕਿਹਾ- ''ਹੈਲੀਕਾਪਟਰ ਸ਼ਾਰਟ ਅਜਿਹੀ ਚੀਜ਼ ਹੈ ਜੋ ਮੈਂ ਸੜਕ ਉੱਤੇ ਟੈਨਿਸ ਗੇਂਦ ਨਾਲ ਕ੍ਰਿਕਟ ਖੇਡਣ ਦੌਰਾਨ ਸਿੱਖੀ ਹੈ। ਇਹ ਬੇਹੱਦ ਮੁਸ਼ਕਲ ਹੈ। ਟੈਨਿਸ ਗੇਂਦ ਨਾਲ ਕ੍ਰਿਕਟ ਖੇਡਣ ਨਾਲ ਬੱਲੇ ਦੇ ਹੇਠਲੇ ਹਿੱਸੇ ਨਾਲ ਵੀ ਗੇਂਦ ਹਿੱਟ ਹੋ ਜਾਂਦੀ ਹੈ ਅਤੇ ਕਾਫ਼ੀ ਦੂਰ ਤੱਕ ਜਾਂਦੀ ਹੈ, ਪਰ ਆਮ ਕ੍ਰਿਕਟ ਵਿਚ ਇਸਨੂੰ ਬੱਲੇ ਦਰਮਿਆਨ ਹੋਣਾ ਚਾਹੀਦਾ ਹੈ ਇਸ ਲਈ ਇਸ ਵਿਚ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਮੈਂ ਨਹੀਂ ਚਾਹੁੰਦਾ ਕਿ ਯੁਵਾ ਖਿਡਾਰੀ ਇਹ ਸ਼ਾਰਟ ਖੇਡਣ ਕਿਉਂਕਿ ਇਸ ਨਾਲ ਉਹ ਜ਼ਖਮੀ ਹੋ ਸਕਦੇ ਹਨ।''
ਵੀਡੀਓ ਵਿਚ ਦੇਖੋ ਧੋਨੀ ਦੇ ਕੁਝ ਹੈਲੀਕਾਪਟਰ ਸ਼ਾਰਟ—
ਅਸੀਂ ਮਿਆਂਮਾਰ ਨੂੰ ਹਲਕੇ 'ਚ ਨਹੀਂ ਲੈ ਸਕਦੇ : ਸੁਨੀਲ ਛੇਤਰੀ
NEXT STORY