ਸਪੋਰਟਸ ਡੈਸਕ- ਕਰੁਣਾਲ ਪੰਡਯਾ ਨੂੰ ਆਖ਼ਰਕਾਰ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਮੈਚ ਦੇ ਅੰਤ 'ਚ ਮੁਸਕੁਰਾਉਣ ਦਾ ਮੌਕਾ ਮਿਲਿਆ। ਕਰੁਣਾਲ ਬੱਲੇ ਦੇ ਨਾਲ ਸਿਰਫ਼ 6 ਦੌੜਾਂ ਹੀ ਬਣਾ ਸਕੇ ਸਨ ਪਰ ਜਦੋਂ ਉਨ੍ਹਾਂ ਨੂੰ ਗੇਂਦ ਮਿਲੀ ਤਾਂ ਉਨ੍ਹਾਂ ਨੇ ਦੋ ਮਹੱਤਵਪੂਰਨ ਵਿਕਟਾਂ ਲੈ ਕੇ ਟੀਮ ਦੀ ਜਿੱਤ 'ਚ ਯੋਗਦਾਨ ਦਿੱਤਾ। ਪੋਸਟ ਪ੍ਰੈਜ਼ਨਟੇਸ਼ਨ 'ਚ ਜਦੋਂ ਕਰੁਣਾਲ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਇੱਥੇ ਹਾਰਦਿਕ ਦੀ ਕਮੀ ਮਹਿਸੂਸ ਹੋ ਰਹੀ ਹੈ ਤਾਂ ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ- ਬਿਲਕੁਲ ਨਹੀਂ। ਅਸੀਂ ਜਿਸ ਬ੍ਰਾਂਡ ਦਾ ਕ੍ਰਿਕਟ ਖੇਡ ਰਹੇ ਹਾਂ, ਉਹ ਦੇਖ ਕੇ ਖ਼ੁਸ਼ੀ ਹੁੰਦੀ ਹੈ, ਇੱਥੇ ਆਤਮਵਿਸ਼ਵਾਸ ਅਸਧਾਰਨ ਹੈ।
ਇਹ ਵੀ ਪੜ੍ਹੋ : ਖੰਨਾ ਦੇ ਤਰੁਣ ਸ਼ਰਮਾ ਨੇ ਕੌਮਾਂਤਰੀ ਪੈਰਾ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ
ਕਰੁਣਾਲ ਨੇ ਕਿਹਾ ਕਿ ਜਦੋਂ ਤੁਸੀਂ ਮੈਦਾਨ 'ਤੇ ਹੁੰਦੇ ਹੋ ਤਾਂ ਧਿਆਨ ਹਮੇਸ਼ਾ ਇਸ ਗੱਲ 'ਤੇ ਹੁੰਦਾ ਹੈ ਕਿ ਅਸੀਂ ਇਕ ਟੀਮ ਦੇ ਤੌਰ 'ਤੇ ਕਿਵੇਂ ਬਿਹਤਰ ਹੋ ਸਕਦੇ ਹਾਂ, ਜੇਕਰ ਅਸੀਂ ਉਸ ਰਸਤੇ 'ਤੇ ਹਾਂ, ਤਾਂ ਸਾਨੂੰ ਅੱਗੇ ਵੀ ਕੁਝ ਚੰਗੇ ਨਤੀਜੇ ਮਿਲਣਗੇ। ਕਰੁਣਾਲ ਨੇ ਇਸ ਦੌਰਾਨ ਆਪਣੀ ਗੇਂਦਬਾਜ਼ੀ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ- ਅੱਜ ਮੈਂ ਕੁਝ ਉਛਾਲ ਤੇ ਟਰਨ ਲੈਣ ਲਈ ਆਪਣੇ ਐਕਸ਼ਨ 'ਚ ਬਦਲਾਅ ਕੀਤਾ। ਬਸ ਇਸ ਨੂੰ ਅੱਗੇ ਵੀ ਜਾਰੀ ਰੱਖਣਾ ਚਾਹਾਂਗਾ।
ਇਹ ਵੀ ਪੜ੍ਹੋ : ਅਸੀਂ ਹਮੇਸ਼ਾ ਖੇਡ 'ਚ ਬਣੇ ਰਹਿਣ ਦਾ ਤਰੀਕਾ ਲੱਭ ਲਿਆ ਹੈ: ਰਾਹੁਲ
ਕਰੁਣਾਲ ਨੇ ਨਵੀਂ ਫ੍ਰੈਂਚਾਈਜ਼ੀ ਨਾਲ ਜੁੜਨ 'ਤੇ ਕਿਹਾ ਕਿ ਮੈਂ ਇਸ ਫ੍ਰੈਂਚਾਈਜ਼ੀ ਨੂੰ ਪਿਆਰ ਕਰਦਾ ਹਾਂ। ਮੈਂ ਮੁੰਬਈ ਇੰਡੀਅਨਜ਼ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉੱਥੇ ਕੁਝ ਬਿਹਤਰੀਨ ਯਾਦਾਂ ਸਨ। ਮੈਨੂੰ ਇੰਝ ਲਗਦਾ ਹੈ ਕਿ ਇਹ ਮੇਰੇ ਆਈ. ਪੀ. ਐੱਲ. ਦਾ ਪਹਿਲਾ ਸੀਜ਼ਨ ਹੈ, ਇਹੋ ਉਤਸ਼ਾਹ ਹਰ ਖੇਡ ਤੋਂ ਪਹਿਲਾਂ ਹਰ ਅਭਿਆਸ ਸੈਸ਼ਨ 'ਚ ਹੁੰਦਾ ਹੈ। ਕਰੁਣਾਲ ਨੇ ਕਿਹਾ ਕਿ ਜਦੋਂ ਤੁਸੀਂ ਜਿੱਤਦੇ ਹੋ ਤੇ ਜਦੋਂ ਤੁਸੀਂ ਯੋਗਦਾਨ ਦਿੰਦੇ ਹੋ ਤਾਂ ਬਹੁਤ ਚੰਗਾ ਲਗਦਾ ਹੈ। ਉਮੀਦ ਹੈ ਕਿ ਅੱਗੇ ਵੀ ਅਜਿਹਾ ਪ੍ਰਦਰਸ਼ਨ ਜਾਰੀ ਰਹੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਵੀ ਸ਼ਾਸਤਰੀ ਦਾ ਵੱਡਾ ਬਿਆਨ, ਕਿਹਾ-ਟੀ20 ਵਿਸ਼ਵ ਕੱਪ ’ਚ ਰੜਕੀ ਇਸ ਗੇਂਦਬਾਜ਼ ਦੀ ਕਮੀ
NEXT STORY