ਸਪੋਰਟਸ ਡੈਸਕ- ਪੈਰਿਸ ਪੈਰਾਲੰਪਿਕਸ 'ਚ ਭਾਰਤੀ ਖੇਡਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੈਵਲਿਨ ਥ੍ਰੋ 'ਚ ਭਾਰਤ ਦੇ ਅਜੀਤ ਸਿੰਘ ਨੇ ਸਿਲਵਰ ਮੈਡਲ ਜਿੱਤਿਆ ਸੀ, ਜਦਕਿ ਸੁੰਦਰ ਸਿੰਘ ਗੁੱਜਰ ਨੇ ਕਾਂਸੀ ਤਮਗੇ 'ਤੇ ਕਬਜ਼ਾ ਕੀਤਾ ਸੀ।
ਇਸ ਤੋਂ ਬਾਅਦ ਹਾਈ ਜੰਪ ਟੀ42 ਦੇ ਫਾਈਨਲ 'ਚ ਵੀ ਭਾਰਤ ਨੂੰ ਦੋਹਰੀ ਸਫ਼ਲਤਾ ਹਾਸਲ ਹੋਈ ਹੈ, ਜਿੱਥੇ ਭਾਰਤ ਦੇ ਪੈਰਾ ਐਥਲੀਟ ਸ਼ਰਦ ਕੁਮਾਰ ਨੇ 1.88 ਮੀਟਰ ਉੱਚੀ ਛਾਲ ਮਾਰ ਕੇ ਪੈਰਾਲੰਪਿਕ ਰਿਕਾਰਡ ਕਾਇਮ ਕੀਤਾ ਤੇ ਚਾਂਦੀ ਦਾ ਤਮਗਾ ਹਾਸਲ ਕੀਤਾ। ਹਾਲਾਂਕਿ ਅਮਰੀਕਾ ਦੇ ਏਜ਼ਰਾ ਫਰੇਚ ਨੇ 1.94 ਮੀਟਰ ਉੱਚਾ ਜੰਪ ਲਗਾ ਕੇ ਪੈਰਾਲੰਪਿਕ ਰਿਕਾਰਡ ਤੇ ਗੋਲਡ ਮੈਡਲ, ਦੋਵੇਂ ਆਪਣੇ ਨਾਂ ਕਰ ਲਏ।
ਇਸ ਤੋਂ ਇਲਾਵਾ ਭਾਰਤ ਦੇ ਮਰੀਅੱਪਨ ਥੰਗਾਵੇਲੂ ਨੇ 1.85 ਮੀਟਰ ਉੱਚੀ ਛਾਲ ਮਾਰ ਕੇ ਕਾਂਸੀ ਦੇ ਤਮਗੇ 'ਤੇ ਕਬਜ਼ਾ ਕੀਤਾ ਹੈ। ਇਸ ਤਰ੍ਹਾਂ ਭਾਰਤ ਨੇ ਜੈਵਲਿਨ ਥ੍ਰੋ ਤੋਂ ਬਾਅਦ ਹਾਈ ਜੰਪ 'ਚ ਵੀ ਡਬਲ ਸਟ੍ਰਾਈਕ ਕੀਤੀ ਹੈ।
ਇਸ ਤਰ੍ਹਾਂ ਭਾਰਤ ਦੇ ਹੁਣ 3 ਗੋਲਡ, 7 ਚਾਂਦੀ ਤੇ 10 ਕਾਂਸੀ ਤਮਗਿਆਂ ਨਾਲ ਕੁੱਲ 20 ਤਮਗੇ ਹੋ ਗਏ ਹਨ, ਜੋ ਕਿ ਪੈਰਾਲੰਪਿਕ ਖੇਡਾਂ ਦੇ ਇਤਿਹਾਸ 'ਚ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਭਾਰਤ ਦਾ ਬੈਸਟ ਪ੍ਰਦਰਸ਼ਨ ਟੋਕੀਓ ਪੈਰਾਲੰਪਿਕ 'ਚ ਸੀ, ਜਿੱਥੇ ਭਾਰਤ ਨੇ ਕੁੱਲ 19 ਤਮਗੇ ਜਿੱਤੇ ਸਨ।
ਭਾਰਤ ਹੁਣ 20 ਤਮਗਿਆਂ ਨਾਲ ਮੈਡਲ ਟੈਲੀ 'ਚ 19ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਉੱਥੇ ਹੀ 53 ਗੋਲਡ ਸਣੇ ਕੁੱਲ 115 ਤਮਗਿਆਂ ਨਾਲ ਚੀਨ ਪਹਿਲੇ, ਇੰਗਲੈਂਡ 30 ਗੋਲਡ ਸਣੇ 61 ਤਮਗਿਆਂ ਨਾਲ ਦੂਜੇ, ਜਦਕਿ 20 ਗੋਲਡ ਸਣੇ 53 ਤਮਗਿਆਂ ਨਾਲ ਅਮਰੀਕਾ ਤੀਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ- ਪੈਰਿਸ ਪੈਰਾਲੰਪਿਕਸ : ਜੈਵਲਿਨ ਥ੍ਰੋ 'ਚ ਭਾਰਤ ਦਾ 'ਡਬਲ' ਪੰਚ, ਅਜੀਤ ਤੇ ਸੁੰਦਰ ਨੇ ਜਿੱਤਿਆ ਸਿਲਵਰ ਤੇ ਕਾਂਸੀ ਦਾ ਤਮਗਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਰਿਸ ਪੈਰਾਲੰਪਿਕਸ : ਜੈਵਲਿਨ ਥ੍ਰੋ 'ਚ ਭਾਰਤ ਦਾ 'ਡਬਲ' ਪੰਚ, ਅਜੀਤ ਤੇ ਸੁੰਦਰ ਨੇ ਜਿੱਤਿਆ ਸਿਲਵਰ ਤੇ ਕਾਂਸੀ ਦਾ ਤਮਗਾ
NEXT STORY